ਅਮਿਤ ਸ਼ਾਹ ਨੇ ਸੀ.ਐਮ ਤ੍ਰਿਵੇਂਦਰ ਨਾਲ ਖਾਧਾ ਦਲਿਤ ਦੇ ਘਰ ਖਾਣਾ

09/21/2017 12:25:49 PM

ਦੇਹਰਾਦੂਨ— ਰਾਜ ਦੇ ਦੌਰੇ 'ਤੇ ਪੁੱਜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦਲਿਤ ਦੇ ਘਰ 'ਤੇ ਪੁੱਜ ਕੇ ਭੋਜਨ ਕੀਤਾ। ਇਸ ਭੋਜਨ 'ਚ ਉਨ੍ਹਾਂ ਦੇ ਨਾਲ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਪਾਰਟੀ ਪ੍ਰਦੇਸ਼ ਪ੍ਰਧਾਨ ਅਜੈ ਭੱਟ ਅਤੇ ਪ੍ਰਦੇਸ਼ ਇੰਚਾਰਜ਼ ਸ਼ਾਮ ਜਾਜੂ ਵੀ ਸ਼ਾਮਲ ਹੋਏ। ਭਾਜਪਾ ਦਫਤਰ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਸਥਿਤ ਧੋਬੀ ਮੁੰਨੇ ਸਿੰਘ ਦੇ ਘਰ 'ਤੇ ਉਨ੍ਹਾਂ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ। 
ਤੁਹਾਨੂੰ ਦੱਸ ਦਈਏ ਕਿ ਅਮਿਤ ਸ਼ਾਹ ਨੇ ਬਹੁਤ ਸਾਦਗੀ ਨਾਲ ਦਲਿਤ ਦੇ ਘਰ ਭੋਜਨ ਕੀਤਾ। ਜਿੱਥੇ ਇਕ ਪਾਸੇ ਉਨ੍ਹਾਂ ਦੀ ਥਾਲੀ 'ਚ ਮਲਕਾ ਦੀ ਦਾਲ ਨਾਲ ਭਿੰਡੀ ਅਤੇ ਆਲੂ ਦੀ ਸਬਜ਼ੀ ਨਾਲ ਰੋਟੀਆਂ ਪਰੋਸੀਆਂ ਗਈਆਂ ਅਤੇ ਦੂਜੇ ਪਾਸੇ ਹਰੀ ਮਿਰਚ ਅਤੇ ਨਮਕ ਵੱਖ ਤੋਂ ਉਨ੍ਹਾਂ ਦੀ ਥਾਲੀ 'ਚ ਰੱਖਿਆ ਹੋਇਆ ਸੀ।
ਅਮਿਤ ਸ਼ਾਹ ਨੇ ਦੌਰੇ ਦੇ ਦੂਜੇ ਦਿਨ ਪ੍ਰਦੇਸ਼ ਦਫਤਰ ਈ-ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਜਾਣਕਾਰੀ ਮੁਤਾਬਕ ਉਤਰਾਖੰਡ ਪੰਜਵਾਂ ਰਾਜ ਬਣ ਚੁੱਕਿਆ ਹੈ, ਜਿੱਥੇ ਈ-ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਈ-ਲਾਇਬ੍ਰੇਰੀ ਨੂੰ ਦਿੱਲੀ ਸਰਵਰ ਨਾਲ ਜੋੜਿਆ ਗਿਆ ਹੈ ਅਤੇ ਕਿਤਾਬਾਂ ਦੀ ਸੰਖਿਆ ਨੂੰ ਵਧਾ ਕੇ 8000 ਕਰਨ ਦਾ ਟੀਚਾ ਰੱਖਿਆ ਗਿਆ ਹੈ।


Related News