ਸਾਲ 2024 ''ਚ ਇਕ ਵਾਰ ਫਿਰ ਝਾਰਖੰਡ ''ਚ ਬਣੇਗੀ ਭਾਜਪਾ ਦੀ ਸਰਕਾਰ: ਅਮਿਤ ਸ਼ਾਹ
Saturday, Jul 20, 2024 - 04:48 PM (IST)
ਰਾਂਚੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰੀ ਇਤਿਹਾਸ 'ਚ 60 ਸਾਲ ਬਾਅਦ ਅਜਿਹਾ ਪਹਿਲਾ ਵਾਰ ਹੋਇਆ, ਜਦੋਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ। ਸ਼ਾਹ ਨੇ ਸ਼ਨੀਵਾਰ ਨੂੰ ਰਾਂਚੀ ਸਥਿਤ ਜਗਨਨਾਥਪੁਰ ਮੰਦਰ ਮੈਦਾਨ 'ਚ ਆਯੋਜਿਤ ਭਾਜਪਾ ਦੀ ਵਿਸਥਾਰਪੂਰਵਕ ਕਾਰਜ ਕਮੇਟੀ ਦੀ ਬੈਠਕ 'ਚ ਕਿਹਾ ਕਿ ਸਾਲ 2014, 2019 ਅਤੇ 2024 'ਚ ਨਰਿੰਦਰ ਮੋਦੀ ਲਗਾਤਾਰ ਤਿੰਨ ਵਾਰ ਪੀ. ਐੱਮ. ਬਣੇ ਪਰ ਇਸ ਵਾਰ ਲੋਕ ਸਭਾ ਚੋਣਾਂ ਮਗਰੋਂ ਇਕ ਅਜੀਬ ਚੀਜ਼ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ- ਅਯੁੱਧਿਆ ਦੀਆਂ ਸੜਕਾਂ 'ਤੇ ਉਤਰੇ NSG ਕਮਾਂਡੋ; ਦੁਕਾਨਾਂ ਬੰਦ, ਜਾਣੋ ਮਾਮਲਾ
ਸਾਧਾਰਣ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਜਿੱਤ ਮਗਰੋਂ ਕਿਸੇ ਵਿਅਕਤੀ ਵਿਚ ਹੰਕਾਰ ਆਉਂਦਾ ਹੈ ਪਰ ਪਹਿਲੀ ਵਾਰ ਵੇਖਿਆ ਗਿਆ ਹੈ ਵਿਅਕਤੀ 'ਚ ਹਾਰ ਮਗਰੋਂ ਵੀ ਹੰਕਾਰ ਆਉਂਦਾ ਹੈ। ਸੰਸਦ ਵਿਚ ਰਾਹੁਲ ਗਾਂਧੀ ਦੇ ਵਤੀਰੇ ਨੂੰ ਵੇਖ ਕੇ ਅਜਿਹਾ ਲੱਗਾ ਕਿ ਉਹ ਦੋ-ਤਿਹਾਈ ਬਹੁਮਤ ਹਾਸਲ ਕਰ ਪਹੁੰਚੇ ਹਨ। ਜਦਕਿ ਸੱਚਾਈ ਇਹ ਹੈ ਕਿ ਪੂਰੇ ਇੰਡੀਆ ਗੱਠਜੋੜ ਨੂੰ ਮਿਲਾ ਕੇ ਓਨੀਂਆਂ ਸੀਟਾਂ ਨਹੀਂ ਮਿਲ ਸਕੀਆਂ, ਜਿੰਨੀਆਂ ਕਿ ਇਕੱਲੇ ਭਾਜਪਾ ਨੂੰ ਮਿਲੀਆਂ। ਸ਼ਾਹ ਨੇ ਅੱਗੇ ਕਿਹਾ ਕਿ ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ ਜੇਕਰ ਕਾਂਗਰਸ ਦੀਆਂ ਸੀਟਾਂ ਨੂੰ ਜੋੜ ਲਿਆ ਜਾਵੇ, ਤਾਂ ਭਾਜਪਾ ਨੇ 2024 ਦੀਆਂ ਚੋਣਾਂ ਵਿਚ ਉਸ ਤੋਂ ਵੱਧ ਸੀਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ- ਵੱਡੀ ਖ਼ਬਰ: ED ਦਾ ਵੱਡਾ ਐਕਸ਼ਨ, ਸੋਨੀਪਤ ਤੋਂ ਕਾਂਗਰਸ MLA ਸੁਰਿੰਦਰ ਪੰਵਾਰ ਗ੍ਰਿਫ਼ਤਾਰ
ਸ਼ਾਹ ਨੇ ਕਿਹਾ ਕਿ ਉਹ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਸਾਲ 2024 ਵਿਚ ਇਕ ਵਾਰ ਫਿਰ ਝਾਰਖੰਡ 'ਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਰ ਵਿਅਕਤੀ ਨੂੰ 5 ਕਿਲੋ ਮੁਫ਼ਤ ਅਨਾਜ ਦਿੱਤਾ, 13 ਕਰੋੜ ਗਰੀਬਾਂ ਦੇ ਘਰ ਵਿਚ ਗੈਸ ਸਿਲੰਡਰ ਪਹੁੰਚਾਇਆ, 14 ਕਰੋੜ ਪਖ਼ਾਨੇ ਬਣਵਾਉਣ ਦਾ ਕੰਮ ਕੀਤਾ, ਹਰ ਘਰ 'ਚ ਬਿਜਲੀ ਪਹੁੰਚਾਈ, 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੀ ਵਿਵਸਥਾ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ।
ਇਹ ਵੀ ਪੜ੍ਹੋ- ਅਯੁੱਧਿਆ ਦੀਆਂ ਸੜਕਾਂ 'ਤੇ ਉਤਰੇ NSG ਕਮਾਂਡੋ; ਦੁਕਾਨਾਂ ਬੰਦ, ਜਾਣੋ ਮਾਮਲਾ
ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਯੂ. ਪੀ. ਏ.-1 ਅਤੇ 2 ਦੀ ਸਰਕਾਰ ਵਿਚ ਝਾਰਖੰਡ ਦੇ ਵਿਕਾਸ ਲਈ ਸਿਰਫ਼ 84 ਹਜ਼ਾਰ ਕਰੋੜ ਰੁਪਏ ਦੀ ਕੇਂਦਰੀ ਮਦਦ ਦਿੱਤੀ, ਜਦਕਿ ਪੀ. ਐੱਮ. ਮੋਦੀ ਨੇ 10 ਸਾਲ ਵਿਚ 3.84 ਲੱਖ ਕਰੋੜ ਦੀ ਮਦਦ ਝਾਰਖੰਡ ਨੂੰ ਉਪਲਬਧ ਕਰਵਾਈ। ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ 'ਤੇ ਖ਼ਾਸ ਧਿਆਨ ਦਿੱਤਾ। ਝਾਰਖੰਡ ਤੋਂ ਹੀ ਆਯੂਸ਼ਮਾਨ ਭਾਰਤ ਯੋਜਨਾ, ਮੁੰਦਰਾ ਯੋਜਨਾ ਦੀ ਸ਼ੁਰੂਆਤ ਹੋਈ। ਅਮਰ ਸ਼ਹੀਦ ਭਗਵਾਨ ਬਿਰਸਾ ਮੁੰਡਾ ਦੇ ਪਿੰਡ ਜਾਣ ਵਾਲੇ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8