55 ਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ, ਪੀ. ਐੱਮ ਮੋਦੀ ਨੇ ਦਿੱਤੀ ਵਧਾਈ
Tuesday, Oct 22, 2019 - 10:30 AM (IST)

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਅਮਿਤ ਅਨਿਲਚੰਦਰ ਸ਼ਾਹ ਨੂੰ ਪੀ. ਐੱਮ. ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਮੋਦੀ ਨੇ ਸ਼ਾਹ ਦੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਅਮਿਤ ਸ਼ਾਹ ਦਾ ਅੱਜ 55ਵਾਂ ਜਨਮ ਦਿਨ ਹੈ।
ਮੋਦੀ ਨੇ ਸ਼ਾਹ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਤਜਰਬੇ ਦੇ ਹੁਨਰ ਸੰਗਠਨਕਰਤਾ ਅਤੇ ਕੈਬਨਿਟ 'ਚ ਮੇਰੇ ਸਹਿਯੋਗੀ ਅਮਿਤ ਸ਼ਾਹ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ। ਸਰਕਾਰ ਵਿਚ ਬਹੁ-ਕੀਮਤੀ ਭੂਮਿਕਾ ਨਿਭਾਉਣ ਨਾਲ ਹੀ ਉਹ ਭਾਰਤ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਪਰਮਾਤਮਾ ਉਨ੍ਹਾਂ ਦੀ ਲੰਬੀ ਉਮਰ ਕਰੇ ਅਤੇ ਸਦਾ ਸਿਹਤਮੰਦ ਰੱਖੇ।