ਭਾਰਤ-ਪਾਕਿ ਤਣਾਅ ਕਾਰਨ 'ਤਾਰਾ' ਰਹਿ ਗਿਆ ਛੜਾ

Tuesday, Mar 05, 2019 - 10:20 PM (IST)

ਭਾਰਤ-ਪਾਕਿ ਤਣਾਅ ਕਾਰਨ 'ਤਾਰਾ' ਰਹਿ ਗਿਆ ਛੜਾ

ਬਾੜਮੇਰ (ਏਜੰਸੀ)- ਬਾਲੀਵੁਡ ਫਿਲਮ 'ਗਦਰ' ਵਿਚ ਤਾਂ ਤਾਰਾ ਪਾਕਿਸਤਾਨ ਜਾ ਕੇ ਆਪਣੀ ਸਕੀਨਾ ਨੂੰ ਲੈ ਆਇਆ ਪਰ ਅਸਲ ਜ਼ਿੰਦਗੀ ਦਾ 'ਤਾਰਾ' ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਛੜਾ ਹੀ ਰਹਿ ਗਿਆ। ਦਰਅਸਲ ਇਕ ਵਿਆਹ ਪਾਕਿਸਤਾਨੀ ਲਾੜੀ ਅਤੇ ਭਾਰਤੀ ਲਾੜੇ ਵਿਚਾਲੇ ਹੋਣ ਜਾ ਰਿਹਾ ਸੀ, ਅਚਾਨਕ ਟੁੱਟ ਗਿਆ। ਅਜਿਹਾ ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਹੋਇਆ ਹੈ ਜੋ ਕਿ ਬੀਤੀ 14 ਫਰਵਰੀ ਨੂੰ ਪੁਲਵਾਮਾ ਵਿਚ ਇਕ ਫਿਦਾਇਨ ਹਮਲੇ ਦੌਰਾਨ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋਣ ਤੋਂ ਬਾਅਦ ਪੈਦਾ ਹੋਇਆ ਸੀ।

ਭਾਰਤੀ ਲਾੜਾ ਮਹਿੰਦਰ ਸਿੰਘ ਜੋ ਕਿ ਰਾਜਸਥਾਨ ਦੇ ਸਰਹੱਦੀ ਪਿੰਡ ਖਾਜੇਦ ਕਾ ਪਾੜ ਦਾ ਰਹਿਣ ਵਾਲਾ ਹੈ, ਨੇ ਸਿੰਧ ਸੂਬੇ ਦੇ ਅਮਰਕੋਟ ਜ਼ਿਲੇ ਦੇ ਪਿੰਡ ਸਿਨੋਈ ਜਾਣ ਲਈ ਥਾਰ ਐਕਸਪ੍ਰੈਸ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਪਰ ਜਦੋਂ ਉਹ ਸਟੇਸ਼ਨ 'ਤੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਭਾਰਤ-ਪਾਕਿ ਵਿਚਾਲੇ ਤਣਾਅ ਕਾਰਨ ਇਹ ਰੇਲ ਸੇਵਾ ਰੋਕ ਦਿੱਤੀ ਗਈ ਹੈ। ਇਹ ਰੇਲ ਪਾਕਿਸਤਾਨ ਦੇ ਲਾਹੌਰ ਅਤੇ ਭਾਰਤ ਦੇ ਅਟਾਰੀ ਵਿਚਾਲੇ ਸੋਮਵਾਰ ਤੇ ਵੀਰਵਾਰ ਨੂੰ ਚੱਲਦੀ ਹੈ।

ਇਸ ਦੌਰਾਨ ਮਹਿੰਦਰ ਸਿੰਘ ਨੇ ਆਪਣਾ ਦਿਲ ਦਾ ਹਾਲ ਪੱਤਰਕਾਰ ਨੂੰ ਦੱਸਦਿਆਂ ਕਿਹਾ ਕਿ ਉਸ ਨੂੰ ਵੀਜ਼ਾ ਲੈਣ ਦੌਰਾਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਮੁੱਖ ਮੰਤਰੀ ਗਜੇਂਦਰ ਸਿੰਘ ਨਾਲ ਵੀ ਇਸ ਬਾਬਤ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਇਸ ਦੌਰਾਨ ਉਸ ਨੂੰ ਸਿਰਫ 5 ਵੀਜ਼ੇ ਹੀ ਮਿਲੇ ਜਦੋਂ ਕਿ ਉਸ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੰਡ ਦਿੱਤੇ ਸਨ।


author

Sunny Mehra

Content Editor

Related News