ਅਮੇਠੀ ''ਚ ਦੋ ਗੁੱਟਾਂ ਵਿਚਕਾਰ ਕੁੱਟਮਾਰ, 12 ਜ਼ਖਮੀ

Sunday, Jun 17, 2018 - 11:11 AM (IST)

ਅਮੇਠੀ ''ਚ ਦੋ ਗੁੱਟਾਂ ਵਿਚਕਾਰ ਕੁੱਟਮਾਰ, 12 ਜ਼ਖਮੀ

ਅਮੇਠੀ— ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਮਾਮੂਲੀ ਗੱਲ 'ਤੇ ਦੋ ਗੁੱਟਾਂ ਵਿਚਕਾਰ ਹੋਈ ਕੁੱਟਮਾਰ 'ਚ 12 ਲੋਕ ਜ਼ਖਮੀ ਹੋ ਗਏ। ਇਸ ਘਟਨਾ ਨੂੰ ਲੈ ਕੇ ਦੋਵਾਂ ਗੁੱਟਾਂ ਨੇ ਇਕ-ਦੂਜੇ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਦੋਵਾਂ ਗੁੱਟਾਂ ਦੇ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਜਾਮਾਂ ਇਲਾਕੇ ਦੇ ਕਹੇਰੂਆ ਪਿੰਡ 'ਚ ਸਾਬਕਾ ਮਹਿਲਾ ਗ੍ਰਾਮ ਪ੍ਰਧਾਨ ਦਾ ਪੁੱਤਰ ਸਿੰਟੂ ਮੋਟਰਸਾਈਕਲ 'ਤੇ ਜਾ ਰਿਹਾ ਸੀ। ਰਾਸਤੇ 'ਚ ਉਸ ਦਾ ਮੋਟਰਸਾਈਕਲ ਵਰਤਮਾਨ ਪ੍ਰਧਾਨ ਅਨਵਰੀ ਦੇ ਪੁੱਤਰ ਨਾਲ ਟਕਰਾ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਗੁੱਟਾਂ ਦੇ ਲੋਕਾਂ ਨੇ ਇਕ-ਦੂਜੇ ਨਾਲ ਕੁੱਟਮਾਰ ਕੀਤੀ। ਇਸ ਘਟਨਾ 'ਚ ਇਕ ਗੁੱਟ ਦੇ 8 ਅਤੇ ਦੂਜੇ ਗੁੱਟ ਦੇ 4 ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪਿੰਡ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ। ਪਿੰਡ 'ਚ ਸਥਿਤੀ ਆਮ ਬਣਾਈ ਗਈ ਹੈ।


Related News