UP ਦੇ ਲੜਕੇ ਨੂੰ ਦਿਲ ਦੇ ਬੈਠੀ ਅਮਰੀਕਾ ਦੀ ਕੁੜੀ, ਹਮੀਰਪੁਰ ਆ ਕੇ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

Saturday, Nov 25, 2023 - 02:05 AM (IST)

UP ਦੇ ਲੜਕੇ ਨੂੰ ਦਿਲ ਦੇ ਬੈਠੀ ਅਮਰੀਕਾ ਦੀ ਕੁੜੀ, ਹਮੀਰਪੁਰ ਆ ਕੇ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਨੈਸ਼ਨਲ ਡੈਸਕ : ਯੂਪੀ ਦੇ ਹਮੀਰਪੁਰ ਜ਼ਿਲ੍ਹੇ 'ਚ ਇਕ ਜੋੜੇ ਦਾ ਵਿਆਹ ਸੁਰਖੀਆਂ ਵਿੱਚ ਹੈ ਕਿਉਂਕਿ ਲਾੜੀ ਅਮਰੀਕਾ ਦੀ ਹੈ ਤੇ ਲਾੜਾ ਭਿਲਾਵਾ, ਹਮੀਰਪੁਰ (ਯੂਪੀ) ਦਾ ਰਹਿਣ ਵਾਲਾ ਹੈ। ਬੀਤੇ ਵੀਰਵਾਰ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸੱਤ ਫੇਰੇ ਲਏ। ਉਨ੍ਹਾਂ ਇਕੱਠੇ ਜਿਊਣ-ਮਰਨ ਦੀਆਂ ਕਸਮਾਂ ਖਾਧੀਆਂ। ਇਸ ਅਨੋਖੇ ਵਿਆਹ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : 7 ਸਾਲ ਬਾਅਦ ਪਿਤਾ ਨੂੰ ਮਿਲੇ ਐਲਨ ਮਸਕ, ਇਕ ਹੀ ਦੇਸ਼ 'ਚ ਰਹਿਣ ਦੇ ਬਾਵਜੂਦ ਕਿਉਂ ਬਣਾ ਲਈ ਇੰਨੀ ਦੂਰੀ?

ਦੱਸ ਦੇਈਏ ਕਿ ਭਿਲਾਵਾ ਦੇ ਨਾਰਾਇਣ ਨਗਰ ਦੇ ਰਹਿਣ ਵਾਲੇ ਸਚਿਨ ਸ਼ਰਮਾ ਦੀ ਅਮਰੀਕਾ ਵਿੱਚ ਨੌਕਰੀ ਕਰਦੇ ਸਮੇਂ ਓਲੀਵੀਆ ਵੇਨ ਨਾਲ ਦੋਸਤੀ ਹੋ ਗਈ ਸੀ। ਬਾਅਦ ਵਿੱਚ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਫਿਰ ਦੋਵਾਂ ਨੇ ਇਕ ਹੋਣ ਦਾ ਫ਼ੈਸਲਾ ਕਰ ਲਿਆ ਤੇ ਆਪਣੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਜਦੋਂ ਉਹ ਮੰਨ ਗਏ ਤਾਂ ਵਿਆਹ ਦੀ ਤਰੀਕ ਤੈਅ ਹੋ ਗਈ। ਇਸ ਤਰ੍ਹਾਂ 23 ਨਵੰਬਰ ਨੂੰ ਸਚਿਨ ਅਤੇ ਓਲੀਵੀਆ ਹਮੇਸ਼ਾ ਲਈ ਇਕ ਦੂਜੇ ਦੇ ਹੋ ਗਏ।

PunjabKesari

ਸਚਿਨ ਦੇ ਪਿਤਾ ਮਹੇਸ਼ ਸ਼ਰਮਾ ਸੇਵਾਮੁਕਤ ਸਿਹਤ ਕਰਮਚਾਰੀ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਵੱਡਾ ਪੁੱਤਰ ਸਚਿਨ ਸ਼ਰਮਾ ਬੀ.ਟੈੱਕ. ਕਰਨ ਤੋਂ ਬਾਅਦ ਐੱਮ.ਬੀ.ਏ. ਦੀ ਪੜ੍ਹਾਈ ਕਰਨ ਅਮਰੀਕਾ ਚਲਾ ਗਿਆ ਸੀ। ਉੱਥੇ ਹੀ ਉਸ ਨੂੰ ਨੌਕਰੀ ਮਿਲ ਗਈ। ਇਸ ਦੌਰਾਨ ਉਸ ਦੀ ਮੁਲਾਕਾਤ ਓਲੀਵੀਆ ਵੇਨ ਨਾਲ ਹੋਈ, ਜੋ ਦੋਸਤੀ 'ਚ ਬਦਲ ਗਈ। ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਗੱਲ ਵਿਆਹ 'ਤੇ ਆ ਗਈ। ਸਚਿਨ ਨੇ ਆਪਣੇ ਰੀਤੀ-ਰਿਵਾਜਾਂ ਮੁਤਾਬਕ ਓਲੀਵੀਆ ਨੂੰ ਵਿਆਹ ਲਈ ਤਿਆਰ ਕੀਤਾ।

ਇਹ ਵੀ ਪੜ੍ਹੋ : RBI ਨੇ ਦੇਸ਼ ਦੇ ਇਨ੍ਹਾਂ 3 ਵੱਡੇ ਬੈਂਕਾਂ 'ਤੇ ਠੋਕਿਆ 10.34 ਕਰੋੜ ਜੁਰਮਾਨਾ, ਜਾਣੋ ਕਿਉਂ ਕੀਤੀ ਕਾਰਵਾਈ

ਓਲੀਵੀਆ ਸਚਿਨ ਨਾਲ ਵਿਆਹ ਕਰਨ ਲਈ ਆਪਣੀ ਮਾਂ ਨਾਲ ਹਮੀਰਪੁਰ ਆਈ। ਉਨ੍ਹਾਂ ਨੂੰ ਭਾਰਤੀ ਰੀਤੀ-ਰਿਵਾਜ ਬਹੁਤ ਪਸੰਦ ਹਨ। ਸਚਿਨ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਮਿਲਿਆ ਹੋਇਆ ਹੈ। ਵਿਆਹ ਤੋਂ ਬਾਅਦ ਉਸ ਨੂੰ ਉਥੋਂ ਦੀ ਨਾਗਰਿਕਤਾ ਵੀ ਮਿਲ ਜਾਵੇਗੀ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News