ਕੋਵਿਡ-19 ਇਹਨਾਂ ਦੇਸ਼ਾਂ ''ਚ ਹੁਣ ਤੱਕ ਨਹੀਂ ਦੇ ਸਕਿਆ ਹੈ ਦਸਤਕ

03/24/2020 5:39:39 PM

ਨਵੀਂ ਦਿੱਲੀ/ ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਜ਼ਿਆਦਾਤਰ ਵੱਡੇ ਅਤੇ ਤਾਕਤਵਰ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਫੈਲਿਆ ਹੋਇਆ ਹੈ। ਵਿਸ਼ੇਸ਼ ਰੂਪ ਨਾਲ ਇਟਲੀ, ਬ੍ਰਿਟੇਨ, ਸਪੇਨ, ਅਮਰੀਕਾ ਸਮੇਤ ਹੋਰ ਯੂਰਪੀ ਦੇਸ਼ਾਂ ਵਿਚ ਇਸ ਦਾ ਭਿਆਨਕ ਪ੍ਰਭਾਵ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਵੀ ਸਾਰੇ ਰਾਜਾਂ ਵਿਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ ਵੱਡੀ ਗਿਣਤੀ ਵਿਚ ਹਨ। WORLDOMETERS.INFO ਨਾਮ ਦੀ ਵੈਬਸਾਈਟ ਕੋਰੋਨਾਵਾਇਰਸ ਦੇ ਤਾਜ਼ਾ ਅੰਕੜੇ ਦੁਨੀਆ ਭਰ ਨੂੰ ਉਪਲਬਧ ਕਰਵਾ ਰਹੀ ਹੈ। 

ਛੋਟੇ ਦੇਸ਼ ਅਤੇ ਟਾਪੂ ਹੁਣ ਤੱਕ ਸੁਰੱਖਿਅਤ
ਚੀਨ ਦੇ 2 ਸੂਬਿਆਂ ਤੋਂ ਨਿਕਲਿਆ ਕੋਰੋਨਾਵਾਇਰਸ ਹੁਣ ਦੁਨੀਆ ਦੇ ਲੱਗਭਗ ਸਾਰੇ ਦੇਸ਼ਾਂ ਵਿਚ ਦਸਤਕ ਦੇ ਚੁੱਕਾ ਹੈ।ਚੀਨ ਦੇ ਬਾਅਦ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਵਿਚ ਕੁਝ ਛੋਟੇ ਦੇਸ਼ ਅਤੇ ਟਾਪੂ ਅਜਿਹੇ ਵੀ ਹਨ ਜਿੱਥੇ ਹੁਣ ਤੱਕ ਜਾਨਲੇਵਾ ਕੋਰੋਨਾ ਦਾ ਇਨਫੈਕਸ਼ਨ ਨਹੀਂ ਪਹੁੰਚਿਆ ਹੈ। ਉੱਥੇ ਲੋਕ ਇਸ ਬੀਮਾਰੀ ਤੋਂ ਸੁਰੱਖਿਅਤ ਹਨ। ਇਸ ਖਬਰ ਦੇ ਜ਼ਰੀਏ ਅਸੀਂ ਤੁਹਾਨੂੰ ਦੁਨੀਆ ਦੇ ਉਹਨਾਂ ਦੇਸ਼ਾਂ ਦੇ ਬਾਰੇ ਵਿਚ ਦੱਸ ਰਹੇ ਹਾਂ ਜਿੱਥੇ ਹੁਣ ਤੱਕ ਇਹ ਮਹਾਮਾਰੀ ਨਹੀਂ ਪਹੁੰਚ ਸਕੀ ਹੈ। ਇਹਨਾਂ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਖੁਦ ਨੂੰ ਖੁਸ਼ਕਿਸਮਤ ਮੰਨ ਰਹੇ ਹਨ।

ਸਿਰਫ 21 ਦੇਸ਼ ਬਚੇ ਸੁਰੱਖਿਅਤ
ਸਾਲ 2020 ਦੇ ਮੁਤਾਬਕ ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਵਿਚ 197 ਦੇਸ਼ਾਂ ਨੂੰ ਮਾਨਤਾ ਦਿੱਤੀ ਹੋਈ ਹੈ। ਜੇਕਰ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੁਨੀਆ  ਭਰ ਵਿਚ ਕੁੱਲ 21 ਦੇਸ਼ ਹੀ ਬਚੇ ਹਨ ਜਿੱਥੇ ਹੁਣ ਤੱਕ ਕੋਰੋਨਾਵਾਇਰਸ ਨਹੀਂ ਪਹੁੰਚਿਆ ਹੈ। ਵੈਬਸਾਈਟ ਮੁਤਾਬਕ ਹੁਣ ਤੱਕ ਕੋਰੋਨਾਵਾਇਰਸ ਦੁਨੀਆ ਦੇ ਲੱਗਭਗ 176 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਕ ਗੱਲ ਇਹ ਵੀ ਹੈ ਕਿ ਹਾਲੇ ਵੀ ਕਈ ਦੇਸ਼ ਅਜਿਹੇ ਹਨ ਜਿੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਦੇ ਅੰਕੜੇ ਹਾਲੇ ਵੀ ਕਾਫੀ ਘੱਟ ਹਨ। ਇੱਥੇ ਇਕ-ਦੋ ਮਰੀਜ਼ ਹੀ ਪਾਏ ਗਏ ਹਨ ਜਿਹਨਾਂ ਦਾ ਇਲਾਜ ਜਾਰੀ ਹੈ। 

ਦੁਨੀਆ ਦੇ ਜਿਹੜੇ ਦੇਸ਼ ਹਾਲੇ ਵੀ ਇਸ ਮਹਾਮਾਰੀ ਤੋਂ ਬਚੇ ਹੋਏ ਹਨ ਉਹਨਾਂ ਵਿਚ ਜ਼ਿਆਦਾਤਰ ਦੇਸ਼ ਬਹੁਤ ਛੋਟੇ ਹਨ ਅਤੇ ਗਲੋਬਲ ਰੂਪ ਨਾਲ ਉਹ ਕੱਟੇ ਵੀ ਹੋਏ ਹਨ। ਇਹਨਾਂ ਵਿਚੋਂ ਕਈ ਦੇਸ਼ਾਂ ਦੇ ਨਾਮ ਅਜਿਹੇ ਵੀ ਹਨ ਜਿਹਨਾਂ ਨੂੰ ਆਮ ਭਾਰਤੀ ਲੋਕਾਂ ਨੇ ਹੁਣ ਤੱਕ ਸ਼ਾਇਦ ਹੀ ਕਦੇ ਸੁਣਿਆ ਜਾਂ ਪੜ੍ਹਿਆ ਹੋਵੇਗਾ। ਇਹਨਾਂ ਵਿਚ ਪਲਾਉ, ਤੁਵਾਲੂ, ਵਾਨੁਆਤੂ, ਤਿਮੋਰ-ਲੇਸਟੇ, ਸੋਲੋਮਨ ਆਈਲੈਂਡ, ਸਿਏਰਾ ਲਿਯੋਨੀ, ਸਾਮੋਆ, ਸੈਂਟ ਕਿਟਿਸ ਐਂਡ ਨੇਵਿਸ ਜਿਹੇ ਦੇਸ਼ਾਂ ਦੇ ਨਾਮ ਸ਼ਾਮਲ ਹਨ। ਇਹਨਾਂ ਵਿਚ ਹਾਲੇ ਤੱਕ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕੁਝ ਦੇਸ਼ਾਂ ਵਿਚ ਇਕ-ਦੋ ਮਰੀਜ਼
ਇਹ ਤਾਂ ਸਾਰ ਜਾਣਦੇ ਹੀ ਹਨ ਕਿ ਜਿਹੜੇ ਸ਼ਹਿਰਾਂ ਵਿਚ ਦੂਜੇ ਦੇਸ਼ਾਂ ਤੋਂ ਲੋਕਾਂ ਦੀ ਆਵਾਜਾਈ ਬਹੁਤ ਵੱਧ ਹੈ ਉੱਥੇ ਕੋਵਿਡ-19 ਦੇ ਵੱਧ ਮਾਮਲੇ ਪਾਏ ਜਾ ਰਹੇ ਹਨ। ਦੂਜੇ ਪਾਸੇ ਜਿਹੜੇ ਦੇਸ਼ਾਂ ਵਿਚ ਅਜਿਹੇ ਲੋਕਾਂ ਦੀ ਆਵਾਜਾਈ ਘੱਟ ਹੈ ਉੱਥੇ ਮਰੀਜ਼ ਵੀ ਘੱਟ ਗਿਣਤੀ ਵਿਚ ਹਨ। ਇਹੀ ਕਾਰਨ ਹੈ ਕਿ ਦੁਨੀਆ ਦੇ ਜ਼ਿਆਦਾਤਰ ਵੱਡੇ ਦੇਸ਼ ਅਤੇ ਸ਼ਹਿਰ ਇਸ ਵਾਇਰਸ ਦੀ ਚਪੇਟ ਵਿਚ ਹਨ। ਕੁਝ ਦੇਸ਼ ਤਾਂ ਬੁਰੀ ਤਰ੍ਹਾਂ ਇਸ ਦੀ ਚਪੇਟ ਵਿਚ ਹਨ। ਫਿਜੀ, ਗਾਂਬੀਯਾ, ਨਿਕਾਰਗੁਆ, ਕਾਂਗੋ ਸਮੇਤ ਹੋਰ ਕਈ ਦੇਸ਼ ਹਨ ਜਿੱਥੇ ਇਕ ਜਾਂ ਦੋ ਮਰੀਜ਼ ਪਾਏ ਗਏ ਹਨ। ਇਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਹੁਣ ਤੱਕ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਅਤੇ ਭੂਟਾਨ ਵਿਚ ਵੀ ਸਿਰਫ ਇਕ-ਇਕ ਮਰੀਜ਼ ਹੀ ਸਾਹਮਣੇ ਆਏ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਤੱਕ ਕੋਰੋਨਾ ਦੇ 3,92,230 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਅਜਿਹਾ ਨਹੀਂ ਹੈ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਵਾਲੇ ਮਰੀਜ਼ ਠੀਕ ਨਹੀਂ ਹੋ ਰਹੇ ਹਨ। ਦੱਸਣਯੋਗ ਹੈ ਕਿ ਇਨਫੈਕਸ਼ਨ ਦਾ ਸ਼ਿਕਾਰ ਹੋਏ 103,389 ਮਰੀਜ਼ ਠੀਕ ਵੀ ਹੋਏ ਹਨ। ਵਰਤਮਾਨ ਵਿਚ ਦੁਨੀਆ ਦੇ ਸਾਰੇ ਇਲਾਕਿਆਂ ਵਿਚ 2,67,791 ਲੋਕ ਇਨਫੈਕਟਿਡ ਹਨ ਜਿਹਨਾਂ ਦਾ ਇਲਾਜ ਜਾਰੀ ਹੈ।


Vandana

Content Editor

Related News