ਇਨਸਾਨੀਅਤ ਸ਼ਰਮਸਾਰ: ਐਂਬੂਲੈਂਸ ਨਹੀਂ ਮਿਲੀ ਤਾਂ ਮਾਂ ਦੀ ਲਾਸ਼ ਨੂੰ ਮੰਜੀ ’ਤੇ ਰੱਖ ਸ਼ਮਸ਼ਾਨਘਾਟ ਪੁੱਜੀਆਂ ਧੀਆਂ

Thursday, Mar 31, 2022 - 10:50 AM (IST)

ਰੀਵਾ– ਮੱਧ ਪ੍ਰਦੇਸ਼ ਵਿਚ ਇਨਸਾਨੀਅਤ ਇਕ ਵਾਰ ਮੁੜ ਸ਼ਰਮਸਾਰ ਹੋ ਗਈ। ਐਂਬੂਲੈਂਸ ਨਾ ਮਿਲਣ ’ਤੇ ਆਪਣੀ ਮਾਂ ਦੀ ਲਾਸ਼ ਨੂੰ ਧੀਆਂ ਨੇ ਕੁਝ ਹੋਰ ਔਰਤਾਂ ਦੀ ਮਦਦ ਨਾਲ ਮੰਜੀ ’ਤੇ ਰੱਖ ਕੇ ਪੈਦਲ ਸ਼ਮਸ਼ਾਨਘਾਟ ਪਹੁੰਚਾਇਆ। ਮਿਲੀਆਂ ਖਬਰਾਂ ਮੁਤਾਬਕ ਰਾਏਪੁਰ ਦੇ ਇਕ ਕਮਿਊਨਿਟੀ ਸਿਹਤ ਕੇਂਦਰ ਵਿਚ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਨਗਰ ਨਿਗਮਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਦਿੱਲੀ ਸਰਕਾਰ, ਰਲੇਵਾਂ ਜ਼ਰੂਰੀ: ਅਮਿਤ ਸ਼ਾਹ

ਮੌਤ ਪਿੱਛੋਂ ਔਰਤ ਦੀ ਲਾਸ਼ ਨੂੰ ਘਰ ਲਿਜਾਉਣ ਲਈ ਪਰਿਵਾਰ ਦੀਆਂ ਔਰਤਾਂ ਐਂਬੂਲੈਂਸ ਦੀ ਉਡੀਕ ਕਰਨ ਲੱਗੀਆਂ ਪਰ ਉਨ੍ਹਾਂ ਨੂੰ ਉਥੋਂ ਕੋਈ ਐਂਬੂਲੈਂਸ ਨਹੀਂ ਮਿਲੀ। ਇਸ ’ਤੇ ਮ੍ਰਿਤਕ ਦੀ ਧੀਆਂ ਨੇ ਮੰਜੀ ’ਤੇ ਲਾਸ਼ ਨੂੰ ਰੱਖ ਕੇ ਪੈਦਲ ਉਸਨੂੰ ਸ਼ਮਸ਼ਾਨਘਾਟ ਪਹੁੰਚਾਇਆ। ਇਸ ਘਟਨਾ ਦੇ ਸਾਹਮਣੇ ਆਉਣ ਪਿੱਛੋਂ ਇਕ ਵਾਰ ਮੁੜ ਸਿਹਤ ਵਿਭਾਗ ਦੀ ਪੋਲ ਖੁੱਲ੍ਹ ਗਈ।

ਇਹ ਵੀ ਪੜ੍ਹੋ: ਕੇਜਰੀਵਾਲ ਬੋਲੇ- ਸਾਨੂੰ ਆਪਣੇ ਬੱਚਿਆਂ ਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ

PunjabKesari

ਇਹ ਪੂਰਾ ਵਾਕਿਆ ਰੀਵਾ ਜ਼ਿਲ੍ਹੇ ਦੇ ਰਾਏਪੁਰ ਕਰਚੁਲਿਆਨ ਜਨਪਦ ਪੰਚਾਇਤ ਖੇਤਰ ਦਾ ਹੈ। ਦਿਲ ਨੂੰ ਝੰਜੋੜ ਦੇਣ ਵਾਲਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਤੋਂ ਸਰਕਾਰੀ ਸਿਸਟਮ ਉਜਾਗਰ ਹੋਇਆ ਹੈ। ਵੀਡੀਓ ’ਚ ਮ੍ਰਿਤਕ ਔਰਤ ਦੀ ਲਾਸ਼ ਨੂੰ ਮੰਜੀ ’ਤੇ ਲੈ ਕੇ ਸੜਕ ’ਤੇ ਚੱਲ ਰਹੀਆਂ 4 ਔਰਤਾਂ ਮ੍ਰਿਤਕ ਦੀਆਂ ਧੀਆਂ ਹਨ। ਰੀਵਾ ਤੋਂ ਵਾਇਰਲ ਹੋ ਰਹੀ ਇਸ ਵੀਡੀਓ ਅਤੇ ਤਸਵੀਰਾਂ ਨੇ ਨਾ ਸਿਰਫ ਸਰਕਾਰੀ ਸਿਸਟਮ ’ਤੇ ਸਵਾਲ ਖੜ੍ਹੇ ਕੀਤੇ ਹਨ ਸਗੋਂ ਇਨਸਾਨੀਅਤ ਦਾ ਚਿਹਰਾ ਵੀ ਉਜਾਗਰ ਕੀਤਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਤਸਵੀਰ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਹੱਕ ’ਚ ਗਰਜੇ ਸੰਜੇ ਸਿੰਘ, ਕਿਹਾ- ਕੇਂਦਰ ਖੋਹਣਾ ਚਾਹੁੰਦੀ ਹੈ ਸੂਬੇ ਦੇ ਹੱਕ

ਨੋਟ- ਇਸ ਖ਼ਬਰ ਸਬੰਧੀ ਕੀ ਹੀ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News