ਟਰਾਂਸਪਲਾਂਟ ਲਈ ਪੁਣੇ ਤੋਂ ਫੇਫੜਾ ਲੈ ਕੇ ਚੇਨਈ ਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ

Wednesday, Nov 22, 2023 - 05:44 PM (IST)

ਟਰਾਂਸਪਲਾਂਟ ਲਈ ਪੁਣੇ ਤੋਂ ਫੇਫੜਾ ਲੈ ਕੇ ਚੇਨਈ ਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ

ਪੁਣੇ (ਭਾਸ਼ਾ)- ਪੁਣੇ ਨੇੜੇ ਇਕ ਹਸਪਤਾਲ ਤੋਂ ਫੇਫੜਾ ਲਿਜਾ ਰਹੀ ਐਂਬੂਲੈਂਸ ਸ਼ਹਿਰ ਦੇ ਹਵਾਈ ਅੱਡੇ ਦੇ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਇਕ ਸਰਜਨ ਅਤੇ ਉਸਦੀ ਟੀਮ ਨੇ ਚੁਸਤੀ ਦਿਖਾਈ ਅਤੇ ਚੇਨਈ ਵਿਚ ਇਕ ਮਰੀਜ਼ ਦੀ ਜਾਨ ਬਚ ਗਈ, ਜਿੱਥੇ ਕੁਝ ਘੰਟਿਆਂ ਬਾਅਦ ਇਕ ਫੇਫੜੇ ਦਾ ਟਰਾਂਸਪਲਾਂਟ ਸਫ਼ਲਤਾਪੂਰਵਕ ਕੀਤਾ ਗਿਆ। ਇਹ ਘਟਨਾ ਸੋਮਵਾਰ ਨੂੰ ਪੁਣੇ ਨੇੜੇ ਪਿੰਪਰੀ ਚਿੰਚਵਾੜ ਉਪਨਗਰ ਵਿਚ ਵਾਪਰੀ। ਮਸ਼ਹੂਰ ਦਿਲ ਅਤੇ ਫੇਫੜਿਆਂ ਦੇ ਟਰਾਂਸਪਲਾਂਟ ਸਰਜਨ ਡਾਕਟਰ ਸੰਜੀਵ ਜਾਧਵ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਵਿਚ ਸੱਟਾਂ ਲੱਗੀਆਂ ਪਰ ਚੇਨਈ ਵਿਚ ਇਕ 26 ਸਾਲਾ ਮਰੀਜ਼ ਦਾ ਸਫ਼ਲਤਾਪੂਰਵਕ ਫੇਫੜਿਆਂ ਦਾ ਟਰਾਂਸਪਲਾਂਟ ਕੀਤਾ ਗਿਆ। ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਦੇ ਮੁੱਖ ਕਾਰਡੀਓਥੋਰੇਸਿਕ ਸਰਜਨ ਡਾਕਟਰ ਜਾਧਵ ਨੇ ਕਿਹਾ ਕਿ ਪਿੰਪਰੀ ਚਿੰਚਵਾੜ 'ਚ ਹੈਰਿਸ ਬ੍ਰਿਜ 'ਤੇ ਟਾਇਰ ਫਟਣ ਕਾਰਨ ਉਨ੍ਹਾਂ ਦੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

PunjabKesari

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਮਾਂ ਬਰਬਾਦ ਕੀਤੇ ਬਿਨਾਂ ਐਂਬੂਲੈਂਸ ਦੇ ਪਿੱਛੇ ਗੱਡੀ 'ਤੇ ਸਵਾਰ ਹੋ ਕੇ ਪੁਣੇ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਇਕ ਚਾਰਟਰਡ ਜਹਾਜ਼ ਚੇਨਈ ਜਾਣ ਲਈ ਰੁਕਿਆ ਸੀ। ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਵਾਲੇ 19 ਸਾਲਾ ਇਕ ਨੌਜਵਾਨ ਦਾ ਫੇਫੜਾ ਸੋਮਵਾਰ ਨੂੰ ਪਿੰਪਰੀ ਚਿੰਚਵਾੜ ਦੇ ਡੀਵਾਈ ਪਾਟਿਲ ਹਸਪਤਾਲ ਵਿਚ ਕੱਢਿਆ ਸੀ। ਡਾਕਟਰ ਨੇ ਦੱਸਿਆ ਕਿ ਅੰਗ ਨੂੰ ਚੇਨਈ ਦੇ ਅਪੋਲੋ ਹਸਪਤਾਲ ਲਿਜਾਇਆ ਜਾਣਾ ਸੀ, ਜਿੱਥੇ ਮਰੀਜ਼ ਦਾ ਫੇਫੜਾ ਟਰਾਂਸਪਲਾਂਟ ਹੋਣਾ ਸੀ। ਉਨ੍ਹਾਂ ਕਿਹਾ,''ਕੱਢੇ ਗਏ ਅੰਗ ਦੀ ਵਿਹਾਰਕਤਾ ਆਮ ਤੌਰ 'ਤੇ 6 ਘੰਟੇ ਦੀ ਹੁੰਦੀ ਹੈ ਅਤੇ ਇਸ ਸਮੇਂ ਦੇ ਅੰਦਰ, ਅੰਗ ਨੂੰ ਟਰਾਂਸਪਲਾਂਟ ਕੀਤਾ ਜਾਣਾ ਚਾਹੀਦਾ, ਇਸ ਲਈ ਮਰੀਜ਼ ਦੀ ਟਰਾਂਸਪਲਾਂਟ ਸਰਜਰੀ ਲਈ ਅੰਗ ਨੂੰ ਚੇਨਈ ਲਿਜਾਣਾ ਜ਼ਰੂਰੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News