ਅਹਿਮਦਾਬਾਦ ’ਚ ਅੰਬੇਡਕਰ ਦੇ ਬੁੱਤ ਨੂੰ ਪਹੁੰਚਾਇਆ ਨੁਕਸਾਨ, ਮਾਮਲਾ ਦਰਜ

Tuesday, Dec 24, 2024 - 05:19 AM (IST)

ਅਹਿਮਦਾਬਾਦ ’ਚ ਅੰਬੇਡਕਰ ਦੇ ਬੁੱਤ ਨੂੰ ਪਹੁੰਚਾਇਆ ਨੁਕਸਾਨ, ਮਾਮਲਾ ਦਰਜ

ਅਹਿਮਦਾਬਾਦ - ਅਹਿਮਦਾਬਾਦ ਸ਼ਹਿਰ ਵਿਚ ਸੋਮਵਾਰ ਤੜਕੇ ਅਣਪਛਾਤੇ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ  ਨੇੜੇ-ਤੇੜੇ ਦੀਆਂ ਸੀ. ਸੀ. ਟੀ. ਵੀ.  ਫੁਟੇਜ ਦੇਖੀਆਂ ਜਾ ਰਹੀਆਂ ਹਨ। ਪੁਲਸ ਇੰਸਪੈਕਟਰ ਐੱਨ. ਕੇ. ਰਬਾਰੀ ਨੇ ਦੱਸਿਆ ਕਿ ਅਹਿਮਦਾਬਾਦ ਸ਼ਹਿਰ ਦੇ ਖੋਖਰਾ ਇਲਾਕੇ ’ਚ ਕੇ. ਕੇ. ਸ਼ਾਸਤਰੀ ਕਾਲਜ ਦੇ ਸਾਹਮਣੇ ਸਥਾਪਤ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਨੱਕ ਅਤੇ ਐਨਕਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਨੁਕਸਾਨ ਪਹੁੰਚਾਇਆ। 

ਅੰਬੇਡਕਰ ਦੀ ਤਸਵੀਰ ਗੋਡੇ ’ਤੇ ਰੱਖ  ਕੇ ਲਿਖਦੇ ਨਜ਼ਰ ਆਏ ਜੀਤੂ ਪਟਵਾਰੀ-ਭਾਰਤੀ ਜਨਤਾ ਪਾਰਟੀ ਨੇ ਇਕ ਵੀਡੀਓ ਜਾਰੀ ਕਰ ਕੇ ਦੋਸ਼ ਲਾਇਆ ਹੈ ਕਿ  ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਨੇ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ  ਦਾ ਅਪਮਾਨ ਕੀਤਾ ਹੈ। ਵੀਡੀਓ ਵਿਚ ਉਹ ਬਾਬਾ ਸਾਹਿਬ ਦੀ ਤਸਵੀਰ ਗੋਡੇ ’ਤੇ ਰੱਖ  ਕੇ ਉਸ ਦੇ ਪਿੱਛੇ ਕੁਝ ਲਿਖਦੇ ਨਜ਼ਰ ਆ ਰਹੇ ਹਨ। ਭਾਜਪਾ ਨੇ ਪ੍ਰਮੁੱਖ ਵਿਰੋਧੀ ਪਾਰਟੀ ਨੂੰ ਮੰਗ ਕੀਤੀ ਕਿ ਉਹ ਪਟਵਾਰੀ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਹਟਾਉਂਦੇ ਹੋਏ ਮੁਆਫੀ ਮੰਗੇ।


author

Inder Prajapati

Content Editor

Related News