5 ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪੇ ਆਪਣੇ ਪ੍ਰਮਾਣ ਪੱਤਰ
Friday, Sep 06, 2024 - 09:47 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ 5 ਵੱਖ-ਵੱਖ ਦੇਸ਼ਾਂ ਸੋਲੋਮਨ ਆਈਲੈਂਡਜ਼, ਨਾਉਰੂ, ਇਟਲੀ, ਆਈਸਲੈਂਡ ਅਤੇ ਇਜ਼ਰਾਈਲ ਦੇ ਹਾਈ ਕਮਿਸ਼ਨਰਾਂ/ਰਾਜਦੂਤਾਂ ਤੋਂ ਪ੍ਰਮਾਣ ਪੱਤਰ ਸਵੀਕਾਰ ਕੀਤੇ।
ਆਪਣੇ ਪ੍ਰਮਾਣ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸੋਲੋਮਨ ਟਾਪੂ ਦੇ ਹਾਈ ਕਮਿਸ਼ਨਰ ਐਂਥਨੀ ਮੈਕਾਬੋ, ਨਾਉਰੂ ਗਣਰਾਜ ਦੇ ਹਾਈ ਕਮਿਸ਼ਨਰ ਕੇਨ ਅਮਾਂਡਜ਼, ਇਟਲੀ ਗਣਰਾਜ ਦੇ ਐਂਟੋਨੀਓ ਐਨਰੀਕੋ ਬੈਟਰੇਲੀ ਰਾਜਦੂਤ, ਆਈਸਲੈਂਡ ਦੇ ਰਾਜਦੂਤ ਬੇਨੇਡਿਕਟ ਹੋਸਕੁਲਡਸਨ ਅਤੇ ਇਜ਼ਰਾਈਲ ਦੇ ਰਾਜਦੂਤ ਰੂਬੇਨ ਅਜ਼ਰ ਸ਼ਾਮਲ ਹਨ।