ਵਿਆਹ ਸਮਾਰੋਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਮਾਂ-ਪੁੱਤ ਦੀ ਮੌਤ

Tuesday, Jan 17, 2023 - 04:52 PM (IST)

ਵਿਆਹ ਸਮਾਰੋਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਮਾਂ-ਪੁੱਤ ਦੀ ਮੌਤ

ਅੰਬਾਲਾ- ਖੁਸ਼ੀਆਂ ਦਾ ਮਾਹੌਲ ਮਾਤਮ ਵਿਚ ਬਦਲ ਗਿਆ, ਦਰਅਸਲ ਅੰਬਾਲਾ ਜ਼ਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਅੰਬਾਲਾ ਦੇ ਪਿੰਡ ਤੇਪਲਾ ਨੇੜੇ ਟਰੱਕ ਅਤੇ ਕਾਰ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਮਾਂ ਅਤੇ ਪੁੱਤ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਲੁਧਿਆਣਾ ਵਿਆਹ ਵਿਚ ਗਿਆ ਹੋਇਆ ਸੀ ਅਤੇ ਯਮੁਨਾਨਗਰ ਆਪਣੇ ਘਰ ਵੱਲ ਜਾ ਰਿਹਾ ਸੀ। ਤੇਪਲਾ ਪਿੰਡ ਨੇੜੇ ਟਰੱਕ ਅਤੇ ਕਾਰ ਦੀ ਟੱਕਰ ਹੋਣ ਨਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕ ਪੁੱਤਰ ਦੀ ਉਮਰ 11 ਸਾਲ ਦੇ ਲਗਭਗ ਹੈ ਅਤੇ ਮਾਂ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।

PunjabKesari

ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਬੱਚੇ ਅਤੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਭੇਜਿਆ ਗਿਆ। ਓਧਰ ਪਰਿਵਾਰ 'ਚੋਂ ਮਨਮੋਹਨ ਸਿੰਘ ਨੇ ਦੱਸਿਆ ਕਿ ਕਪਿਲ ਅਗਰਵਾਲ ਉਨ੍ਹਾਂ ਦਾ ਚਚੇਰਾ ਭਰਾ ਸੀ। ਉਹ ਆਪਣੀ ਪਤਨੀ, ਪੁੱਤਰ, ਮਾਂ ਅਤੇ ਧੀ ਨਾਲ ਪੰਜਾਬ ਤੋਂ ਵਿਆਹ ਸਮਾਰੋਹ 'ਚ ਸ਼ਾਮਲ ਹੋ ਕੇ ਯਮੁਨਾਨਗਰ ਪਰਤ ਰਹੇ ਸਨ। ਇਸ ਦੌਰਾਨ ਅੰਬਾਲਾ ਨੇੜੇ ਤੇਪਲਾ ਵਿਚ ਸੜਕ ਕੰਢੇ ਟਰੱਕ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ। ਹਾਦਸੇ ਵਿਚ ਕਪਿਲ ਦੀ ਪਤਨੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। 


author

Tanu

Content Editor

Related News