20 ਏਕੜ ’ਚ ਬਣੇਗਾ ਅੰਬਾਲਾ ਸਿਵਲ ਏਅਰਪੋਰਟ, ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ

Monday, Jul 03, 2023 - 11:14 AM (IST)

20 ਏਕੜ ’ਚ ਬਣੇਗਾ ਅੰਬਾਲਾ ਸਿਵਲ ਏਅਰਪੋਰਟ, ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ

ਅੰਬਾਲਾ (ਬਲਦੇਵ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀਆਂ ਕੋਸ਼ਿਸ਼ਾਂ ਨਾਲ ‘ਉਡਾਣ ਯੋਜਨਾ’ ਤਹਿਤ ਅੰਬਾਲਾ ’ਚ ਸਿਵਲ ਏਅਰਪੋਰਟ ਦੇ ਨਿਰਮਾਣ ਲਈ ਰਾਸ਼ਟਰਪਤੀ ਵੱਲੋਂ ਵਰਕਿੰਗ ਪਰਮਿਸ਼ਨ ਦੇ ਦਿੱਤੀ ਗਈ ਹੈ। ਇਸ ਏਅਰਪੋਰਟ ਦਾ ਨਿਰਮਾਣ ਹੁਣ 20 ਏਕੜ (8.09 ਹੈਕਟੇਅਰ) ਜ਼ਮੀਨ ’ਤੇ ਹੋਵੇਗਾ। ਇਸ ਸਬੰਧੀ ਕੇਂਦਰੀ ਰੱਖਿਆ ਮੰਤਰਾਲਾ ਨੇ ਵਰਕਿੰਗ ਪਰਮਿਸ਼ਨ ਲਈ ਚੀਫ ਆਫ ਆਰਮੀ ਸਟਾਫ, ਚੀਫ ਆਫ ਏਅਰ ਸਟਾਫ਼ ਅਤੇ ਡਿਫੈਂਸ ਅਸਟੇਟਸ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਹੈ।

ਕੇਂਦਰੀ ਰੱਖਿਆ ਮੰਤਰਾਲਾ ਦੇ ਵਧੀਕ ਸਕੱਤਰ ਆਰ. ਐੱਸ. ਯਾਦਵ ਵੱਲੋਂ ਜਾਰੀ ਇਸ ਪੱਤਰ ਨੰਬਰ 13015/01/2023/ਯੂ. ਐੱਸ. (ਐੱਲ.-1) ਮਿਤੀ 26 ਜੂਨ 2023 ਅਨੁਸਾਰ ਆਰ. ਸੀ. ਐੱਸ.-ਉਡਾਨ ਯੋਜਨਾ ਤਹਿਤ ਏਅਰਪੋਰਟਸ ਅਥਾਰਿਟੀ ਆਫ ਇੰਡੀਆ (ਏ.ਏ.ਆਈ.) ਵੱਲੋਂ ਅੰਬਾਲਾ ’ਚ ਸਥਾਪਿਤ ਕੀਤੇ ਜਾਣ ਵਾਲੇ ਸਿਵਲ ਐਨਕਲੇਵ ਲਈ 20 ਏਕੜ ਰੱਖਿਆ ਭੂਮੀ ਲਈ ਹਰਿਆਣਾ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ 133,12,53,750 ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ। ਹਾਲਾਂਕਿ, ਰੱਖਿਆ ਭੂਮੀ ਦਾ ਰਸਮੀ ਤਬਾਦਲਾ ਸਮਰੱਥ ਅਧਿਕਾਰੀ (ਕੰਪੀਟੈਂਟ ਅਥਾਰਿਟੀ) ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਹੋਵੇਗਾ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ’ਚ 20 ਏਕੜ ’ਚ ਬਣਨ ਵਾਲੇ ਸਿਵਲ ਏਅਰਪੋਰਟ ਨੂੰ ਮਨਜ਼ੂਰੀ ਮਿਲਣਾ ਸਿਰਫ਼ ਅੰਬਾਲਾ ਹੀ ਨਹੀਂ, ਸਗੋਂ ਆਸਪਾਸ ਦੇ ਵੱਡੇ ਖੇਤਰ ਲਈ ਬਹੁਤ ਵੱਡੀ ਪ੍ਰਾਪਤੀ ਹੈ।


author

DIsha

Content Editor

Related News