ਹੈਦਰਾਬਾਦ ਜਬਰ ਜ਼ਨਾਹ ਮਾਮਲੇ ''ਚ ਦੋਸ਼ੀ ਢੇਰ! ਕੀ ਹੋਇਆ, ਕਿਵੇ ਹੋਇਆ? ਪਰ ਠੀਕ ਹੋਇਆ: ਵਿਜ

12/6/2019 12:23:18 PM

ਅੰਬਾਲਾ—ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਕਰਨ ਅਤੇ ਲਾਸ਼ ਸਾੜਨ ਦੇ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ। ਇਸ ਪੂਰੇ ਮਾਮਲੇ 'ਤੇ ਹਰਿਆਣਾ ਦੇ ਕੈਬਨਿਟ ਮੰਤਰੀ ਵਿਜ ਨੇ ਟਵੀਟ ਕਰ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਅਨਿਲ ਵਿਜ ਨੇ ਆਪਨੇ ਟਵੀਟ 'ਚ ਲਿਖਿਆ ਹੈ ਕਿ ਹੈਦਰਾਬਾਦ ਗੈਂਗਰੇਪ ਦੇ ਦੋਸ਼ੀ ਢੇਰ, ਕੀ ਹੋਇਆ? ਕਿਵੇ ਹੋਇਆ? ਪਰ ਠੀਕ ਹੋਇਆ।

PunjabKesari

ਦੱਸਣਯੋਗ ਹੈ ਕਿ 27-28 ਨਵੰਬਰ ਦੀ ਰਾਤ ਨੂੰ ਹੈਦਰਾਬਾਦ ਦੇ ਸਾਈਬਰਾਬਾਦ ਟੋਲ ਪਲਾਜ਼ਾ ਕੋਲ ਇੱਕ ਮਹਿਲਾ ਦੀ ਅੱਧ ਸੜੀ ਲਾਸ਼ ਮਿਲੀ ਸੀ। ਮਹਿਲਾ ਦੀ ਪਹਿਚਾਣ ਇੱਕ ਵੈਟਨਰੀ ਡਾਕਟਰ ਦੇ ਤੌਰ 'ਤੇ ਹੋਈ ਸੀ। ਪੁਲਸ ਮੁਤਾਬਕ ਮਹਿਲਾਂ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਕੀਤੀ ਗਈ ਅਤੇ ਫਿਰ ਫਲਾਈਓਵਰ ਦੇ ਹੇਠਾਂ ਲਾਸ਼ 'ਤੇ ਪੈਟਰੋਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ ਸੀ। ਦੋਸ਼ੀਆਂ ਦੀ ਪਹਿਚਾਣ ਮੁਹੰਮਦ ਪਾਸ਼ਾ, ਨਵੀਨ, ਚਿੰਤਾਕੁੰਤਾ ਕੇਸ਼ਾਵੁਲੁ ਅਤੇ ਸ਼ਿਵਾ ਦੇ ਤੌਰ 'ਤੇ ਹੋਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Edited By Iqbalkaur