ਐਮਾਜ਼ੋਨ ਨੇ ਹੈਦਰਾਬਾਦ 'ਚ ਆਪਣੇ ਸਭ ਤੋਂ ਵੱਡੇ ਕੈਂਪਸ ਦਾ ਉਦਘਾਟਨ ਕੀਤਾ

Thursday, Aug 22, 2019 - 10:07 AM (IST)

ਐਮਾਜ਼ੋਨ ਨੇ ਹੈਦਰਾਬਾਦ 'ਚ ਆਪਣੇ ਸਭ ਤੋਂ ਵੱਡੇ ਕੈਂਪਸ ਦਾ ਉਦਘਾਟਨ ਕੀਤਾ

ਹੈਦਰਾਬਾਦ — ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਅੈਮਾਜ਼ੋਨ ਨੇ ਅੱਜ ਇੱਥੇ ਆਪਣੇ ਦੁਨੀਆ ਦੇ ਸਭ ਤੋਂ ਵੱਡੇ ਕੰਪਲੈਕਸ ਦਾ ਸ਼ੁੱਭ ਅਾਰੰਭ ਕੀਤਾ। ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਅਮਰੀਕਾ ਦੇ ਬਾਹਰ ਅੈਮਾਜ਼ੋਨ ਦੀ ਮਲਕੀਅਤ ਵਾਲਾ ਇਕ ਮਾਤਰ ਕੰਪਲੈਕਸ ਹੈ। ਇਸ ’ਚ 15,000 ਕਰਮਚਾਰੀ ਕੰਮ ਕਰਨਗੇ। ਭਾਰਤ ’ਚ ਅੈਮਾਜ਼ੋਨ ਦੇ ਕਰਮਚਾਰੀਆਂ ਦੀ ਗਿਣਤੀ 62,000 ਤੱਕ ਪਹੁੰਚ ਗਈ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਕੁਲ ਖੇਤਰਫਲ ਦੇ ਹਿਸਾਬ ਨਾਲ ਇਹ ਅੈਮਾਜ਼ੋਨ ਦੀ ਇਕ ਹੀ ਸਥਾਨ ’ਤੇ ਦੁਨੀਆਭਰ ’ਚ ਸਭ ਤੋਂ ਵੱਡੀ ਇਮਾਰਤ ਹੈ। ਇਸ ’ਚ 18 ਲੱਖ ਵਰਗ ਫੁੱਟ ਦਫਤਰੀ ਥਾਂ ਹੈ ਅਤੇ ਇਹ 30 ਲੱਖ ਵਰਗ ਫੁੱਟ ਖੇਤਰ ’ਚ ਬਣੀ ਹੈ। ਅੈਮਾਜ਼ੋਨ ਨੇ ਇਸ ਕੰਪਲੈਕਸ ਦਾ ਨੀਂਹ ਪੱਥਰ 30 ਮਾਰਚ, 2016 ਨੂੰ ਰੱਖਿਆ ਸੀ।

ਅੈਮਾਜ਼ੋਨ ਦੇ ਫਾਊਂਡਰ ਅਤੇ ਸੀ. ਈ. ਓ. ਜੈਫ ਬੇਜ਼ੋਸ ਨੇ 2014 ’ਚ ਭਾਰਤ ’ਚ ਘਰੇਲੂ ਮੁਕਾਬਲੇਬਾਜ਼ੀ ਫਲਿਪਕਾਰਟ ਅਤੇ ਪੇਟੀਐੱਮ ਨੂੰ ਪਛਾੜਨ ਲਈ 2 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਦੀ ਇਹ ਕੰਪਨੀ ਦੇਸ਼ ’ਚ ਹੁਣ ਤੱਕ 4 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕਰ ਚੁੱਕੀ ਹੈ ਅਤੇ ਈ-ਕਾਮਰਸ ਦਾ ਸਭ ਤੋਂ ਵੱਡਾ ਹੱਬ ਬਣ ਚੁੱਕੀ ਹੈ।


Related News