ਲਾਕਡਾਊਨ ਦਾ ਕਮਾਲ, ਸਹਾਰਨਪੁਰ ਤੋਂ ਦਿਖਣ ਲੱਗੇ ਬਰਫੀਲੇ ਪਹਾੜ !

Thursday, Apr 30, 2020 - 02:22 AM (IST)

ਲਾਕਡਾਊਨ ਦਾ ਕਮਾਲ, ਸਹਾਰਨਪੁਰ ਤੋਂ ਦਿਖਣ ਲੱਗੇ ਬਰਫੀਲੇ ਪਹਾੜ !

ਨਵੀਂ ਦਿੱਲੀ— ਸਹਾਰਨਪੁਰ ਤੋਂ ਬਰਫੀਲੇ ਪਹਾੜ ਦਿਖਣ ਲੱਗੇ ਹਨ। ਆਈ. ਐੱਫ. ਐੱਸ. ਅਫਸਰ ਪ੍ਰਵੀਨ ਕਾਸਵਾਨ ਤੇ ਰਮੇਸ਼ ਪਾਂਡੇ ਨੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮਾਮਲਾ ਇੰਟਰਨੈੱਟ 'ਤੇ ਛਾਅ ਚੁੱਕਿਆ ਹੈ। ਹਾਲਾਂਕਿ ਲਾਕਡਾਊਨ 'ਚ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸ਼ਹਿਰ ਤੋਂ ਪਹਾੜੀਆਂ ਨਜ਼ਰ ਆਈਆਂ ਹੋਣ। ਪਹਿਲਾਂ ਪੰਜਾਬ ਦੇ ਜਲੰਧਰ ਤੋਂ ਹਿਮਾਲਿਆ ਦੀ ਧੌਲਾਧਾਰ ਰੇਂਜ ਦਿਖਣ ਲੱਗੀ ਸੀ। ਇਸ ਤੋਂ ਬਾਅਦ ਯਮੁਨਾ ਤੋਂ ਲੈ ਕੇ ਗੰਗਾ ਤਕ ਦਾ ਪਾਣੀ ਵੀ ਪੀਣ ਲਾਇਕ ਹੋ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਇਕ ਪਾਸੇ ਲਾਕਡਾਊਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾ ਰਿਹਾ ਹੈ ਜਦਕਿ ਦੂਜੇ ਪਾਸੇ ਕੁਦਰਤ ਆਪਣੇ ਆਪ ਨੂੰ ਬਿਹਤਰ ਬਣਾ ਰਹੀ ਹੈ। ਤੁਸੀਂ ਵੀ ਦੇਖੋਂ ਇਨ੍ਹਾਂ ਵਾਇਰਸ ਤਸਵੀਰਾਂ ਨੂੰ।

 


author

Gurdeep Singh

Content Editor

Related News