ਅੱਜ ਬਾਬਾ ਬਰਫਾਨੀ ਦੀ ਪੂਜਾ ਦੇ ਨਾਲ ਸੰਪੰਨ ਹੋਵੇਗੀ ਅਮਰਨਾਥ ਯਾਤਰਾ, ਚੰਦਨਵਾੜੀ ਤੋਂ ਸ਼ੇਸ਼ਨਾਗ ਪੁੱਜੀ ਛੜੀ ਮੁਬਾਰਕ
Thursday, Aug 11, 2022 - 02:45 PM (IST)

ਜੰਮੂ (ਕਮਲ)– ਪਵਿੱਤਰ ਛੜੀ ਮੁਬਾਰਕ ਬੁੱਧਵਾਰ ਨੂੰ ਚੰਦਨਵਾੜੀ ਤੋਂ ਸ਼ੇਸ਼ਨਾਗ ਵੱਲ ਰਵਾਨਾ ਹੋਈ। ਸ਼ੇਸ਼ਨਾਗ ਵਿਚ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਵੀਰਵਾਰ ਤੜਕੇ ਮਹੰਤ ਦੀਪੇਂਦਰ ਗਿਰੀ ਸਾਧੂਆਂ ਦੇ ਸਮੂਹਾਂ ਦੇ ਨਾਲ ਛੜੀ ਮੁਬਾਰਕ ਨੂੰ ਲੈ ਕੇ ਪਵਿੱਤਰ ਗੁਫਾ ਪੁੱਜੇ ਅਤੇ ਸਾਉਣ ਮਹੀਨੇ ਦੀ ਪੁੰਨਿਆ ਮੌਕੇ ਬਾਬਾ ਅਮਰਨਾਥ ਦੀ ਪੂਜਾ ਕਰਨਗੇ। ਉਸ ਤੋਂ ਬਾਅਦ ਸਾਲਾਨਾ ਅਮਰਨਾਥ ਯਾਤਰਾ ਦੇ ਆਖਰੀ ਦਰਸ਼ਨ ਹੋਣਗੇ। ਬਾਬਾ ਅਮਰਨਾਥ ਦੀ ਗੁਫਾ ਵਿਚ ਧਾਰਮਿਕ ਰਸਮ ਅਤੇ ਦਰਸ਼ਨਾਂ ਤੋਂ ਬਾਅਦ ਸ਼ਾਮ ਨੂੰ ਛੜੀ ਵਾਪਸ ਪਹਿਲਗਾਮ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ– ਜੰਮੂ-ਕਸ਼ਮੀਰ: ਰਾਜੌਰੀ ’ਚ ਆਰਮੀ ਕੈਂਪ ’ਤੇ ਹਮਲਾ, 2 ਅੱਤਵਾਦੀ ਢੇਰ, 3 ਜਵਾਨ ਸ਼ਹੀਦ
ਇਸ ਤੋਂ ਬਾਅਦ 12 ਅਗਸਤ ਦੇ ਦਿਨ ਲਿੱਦਰ ਨਦੀ ਦੇ ਕੰਢੇ ਪੂਜਾ ਅਤੇ ਵਿਸਰਜਨ ਹੋਵੇਗਾ। ਇਸ ਦੇ ਨਾਲ ਹੀ ਸ਼੍ਰੀ ਅਮਰਨਾਥ ਯਾਤਰਾ ਸਮਾਪਤ ਹੋ ਜਾਵੇਗੀ। ਉਥੇ ਹੀ ਸ਼ੇਸ਼ਨਾਗ ਪੁੱਜਣ ’ਤੇ ਛੜੀ ਮੁਬਾਰਕ ਦੀ ਪੂਜਾ ਕੀਤੀ ਗਈ। ਦਸ਼ਨਾਮੀ ਅਖਾੜੇ ਦੇ ਮਹੰਤ ਦੀਪੇਂਦਰ ਗਿਰੀ ਸਮੇਤ ਦੇਸ਼ ਭਰ ਤੋਂ ਆਏ ਸਾਧੂ-ਸੰਤ ਜੱਥੇ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ– ਬਾਲਗਾਂ ਨੂੰ ਮਿਲੇਗੀ ਕੋਰਬੇਵੈਕਸ ਦੀ ਬੂਸਟਰ ਖੁਰਾਕ, ਕੇਂਦਰ ਨੇ ਦਿੱਤੀ ਮਨਜ਼ੂਰੀ