ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਤਾਇਨਾਤ ਕੀਤੇ ਗਏ ਬੈਲਜ਼ੀਅਮ ਸ਼ੈਫਰਡ ਡੌਗ

Monday, Jul 20, 2020 - 12:43 PM (IST)

ਸ਼੍ਰੀਨਗਰ- ਇਸ ਸਾਲ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਅਮਰਨਾਥ ਯਾਤਰਾ 'ਤੇ ਆਏ ਵੀ.ਵੀ.ਆਈ.ਪੀ. ਦੀ ਸੁਰੱਖਿਆ ਦੇ ਨਾਲ-ਨਾਲ ਪੂਜਾ ਵਿਵਸਥਾ ਦੀ ਵਾਗਡੋਰ ਦੇਵਘਰ ਦੇ ਮੇਜਰ ਰੋਹਿਤ ਸ਼ੇਖਰ ਦੇ ਹੱਥ ਹੈ। ਮੇਜਰ ਰੋਹਿਤ ਸ਼ੇਖਰ ਦੇ ਅਧੀਨ 120 ਫੌਜ ਦੇ ਜਵਾਨ ਹਨ। ਮੇਜਰ ਰੋਹਿਤ ਸ਼ੇਖਰ ਨੇ ਅਮਰਨਾਥ 'ਚ ਆਪਣੇ ਬਟਾਲੀਅਨ ਦੇ ਨਾਲ ਮੋਰਚਾ ਸੰਭਾਲ ਲਿਆ ਹੈ। ਸੁਰੱਖਿਆ ਦਸਤੇ ਜੰਮੂ 'ਚ ਯਾਤਰਾ ਮਾਰਗ, ਯਾਤਰੀਆਂ ਦੇ ਰੁਕਣ ਦੇ ਸਥਾਨਾਂ ਸਮੇਤ ਬੇਸ ਕੈਂਪ ਨੂੰ ਖੰਗਾਲ ਰਹੇ ਹਨ। ਦੇਵਘਰ ਜ਼ਿਲ੍ਹੇ ਦੇ ਰੋਹਿਤ ਸ਼ੇਖਰ ਨੂੰ ਰਾਸ਼ਟਰੀ ਰਾਈਫ਼ਲ, 18 ਬਟਾਲੀਅਨ ਦਾ ਕਮਾਂਡ ਮਿਲਿਆ ਹੈ। ਹਾਲ ਹੀ 'ਚ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਨੂੰ ਪਹੁੰਚੇ ਤਾਂ ਮੇਜਰ ਰੋਹਿਤ ਸ਼ੇਖਰ ਉਨ੍ਹਾਂ ਨਾਲ ਮੌਜੂਦ ਸਨ।

PunjabKesari

ਦੱਸਣਯੋਗ ਹੈ ਕਿ ਇਸ ਸਾਲ ਸੁੱਖਿਆ ਦਸਤਿਆਂ ਨੇ ਸੁਰੱਖਿਆ ਪੁਖਤਾ ਕਰਨ ਲਈ ਬੈਲਜ਼ੀਅਮ ਸ਼ੈਫਰਡ ਕੁੱਤਿਆਂ ਨੂੰ ਸ਼ਾਮਲ ਕੀਤਾ ਹੈ। ਦੱਸਣਯੋਗ ਹੈ ਕਿ 20 ਜੁਲਾਈ 2020 ਨੂੰ ਛੜੀ ਮੁਬਾਰਕ ਕਸ਼ਮੀਰ ਦੇ ਇਤਿਹਾਸਕ ਸ਼ੰਕਰਾਚਾਰੀਆ ਮੰਦਰ 'ਚੋਂ ਕੱਢਿਆ ਜਾਵੇਗਾ ਅਤੇ 21 ਜੁਲਾਈ 2020 ਨੂੰ ਸਾਰਿਕਾ ਭਵਾਨੀ ਮੰਦਰ 'ਚ ਪੂਜਾ ਹੋਵੇਗੀ। 23 ਜੁਲਾਈ ਨੂੰ ਸ਼੍ਰੀ ਅਮਰੇਸ਼ਵਰ ਮੰਦਰ ਸ਼੍ਰੀਨਗਰ 'ਚ ਸਥਾਪਨਾ ਤੋਂ ਬਾਅਦ 25 ਜੁਲਾਈ 2020 ਨਾਗ ਪੰਚਮੀ 'ਤੇ ਦਸ਼ਨਾਮੀ ਅਖਾੜਾ ਸ਼੍ਰੀਨਗਰ 'ਚ ਛੜੀ ਪੂਜਨ ਕੀਤਾ ਜਾਵੇਗਾ। 3 ਅਗਸਤ ਨੂੰ ਸਾਵਣ ਪੂਰਨਮਾਸ਼ੀ 'ਤੇ ਛੜੀ ਮੁਬਾਰਕ ਪਵਿੱਤਰ ਸ਼ਿਵਲਿੰਗ ਦਾ ਦਰਸ਼ਨ ਕਰਨਗੇ।


DIsha

Content Editor

Related News