ਪਹਿਲੀ ਵਾਰ ਜਥੇ ''ਚ ਸ਼ਾਮਲ ਹੋਏ ਮੋਟਰਸਾਈਕਲ ਦਸਤੇ

06/28/2018 1:40:45 AM

ਜੰਮੂ— ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਇਨਪੁਟ ਮਿਲਣ ਪਿੱਛੋਂ ਇਸ ਵਾਰ ਸ਼ਰਧਾਲੂਆਂ ਨੂੰ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਠੋਸ ਕਵਚ ਪ੍ਰਦਾਨ ਕੀਤਾ ਹੈ। ਪਹਿਲੀ ਵਾਰ ਸੀ. ਆਰ. ਪੀ. ਐੱਫ. ਦੇ ਮੋਟਰਸਾਈਕਲ ਦਸਤਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਦਸਤੇ ਕਿਸੇ ਵੀ ਹੰਗਾਮੀ ਹਾਲਤ ਵਿਚ ਤੁਰੰਤ ਸ਼ਰਧਾਲੂਆਂ ਤਕ ਪਹੁੰਚ ਕੇ ਉਨ੍ਹਾਂ ਨੂੰ ਮਦਦ ਮੁਹੱਈਆ ਕਰਵਾਉਣ ਵਿਚ ਸਮਰੱਥ ਹਨ। ਤੀਰਥ ਯਾਤਰਾ ਲਈ ਜੰਮੂ-ਕਸ਼ਮੀਰ ਪੁਲਸ, ਨੀਮ ਸੁਰੱਖਿਆ ਫੋਰਸਾਂ, ਰਾਸ਼ਟਰੀ ਰੈਪਿਡ ਐਕਸ਼ਨ ਫੋਰਸ ਅਤੇ ਫੌਜ ਦੇ ਲਗਭਗ 40 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਫੋਰਸਾਂ ਦੇ ਨਿਸ਼ਾਨੇਬਾਜ਼ਾਂ ਨੂੰ ਵੀ ਯਾਤਰਾ ਮਾਰਗ 'ਤੇ ਤਾਇਨਾਤ ਕੀਤਾ ਗਿਆ ਹੈ।


 


Related News