ਅਮਰਨਾਥ ਯਾਤਰਾ ਲਈ ਸੁਰੱਖਿਆ ਦੇ ਕੀਤੇ ਜਾਣਗੇ ਪੂਰੇ ਪ੍ਰਬੰਧ : ਕਸ਼ਮੀਰ ਪੁਲਸ

Monday, Mar 22, 2021 - 04:50 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਇਸ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਕਰ ਕੇ 24 ਘੰਟੇ 7 ਦਿਨ ਨਿਗਰਾਨੀ ਸਮੇਤ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ। ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਯਾਤਰਾ ਦੇ ਮਾਰਗਾਂ 'ਤੇ ਸੁਰੱਖਿਆ ਵਧਾਈ ਜਾਵੇਗੀ ਅਤੇ 24 ਘੰਟੇ ਗਸ਼ਤ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਇਸ ਵਾਰ ਅਮਰਨਾਥ ਯਾਤਰੀਆਂ ਨੂੰ ਮਿਲ ਰਹੀਆਂ ਹਨ ਇਹ ਖ਼ਾਸ ਸਹੂਲਤਾਂ

ਕੁਮਾਰ ਨੇ ਕਿਹਾ,''ਅਸੀਂ ਗਰਮੀ ਦੇ ਮਹੀਨਿਆਂ 'ਚ ਹੋਣ ਵਾਲੀ ਯਾਤਰਾ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਯੋਜਨਾ ਬਣਾਈ ਹੈ। ਚੌਕੀਆਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਕੁਝ ਕੰਪਲੈਕਸਾਂ ਦੀ ਜਗ੍ਹਾ ਬਦਲੀ ਜਾਵੇਗੀ। ਚੋਣਾਂ (ਕੁਝ ਸੂਬਿਆਂ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ) ਤੋਂ ਬਾਅਦ ਸਾਨੂੰ ਐਡੀਸ਼ਨਲ ਸੁਰੱਖਿਆ ਕਰਮੀ ਮਿਲਣਗੇ। ਅਸੀਂ ਕੋਈ ਕਸਰ ਨਹੀਂ ਛੱਡਾਂਗੇ, ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨ ਨਹੀਂ ਹੋਵੇਗੀ।'' ਇਸ ਵਾਰ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਪਰੰਪਰਾ ਅਨੁਸਾਰ 22 ਅਗਸਤ ਨੂੰ ਰੱਖੜੀ ਦੇ ਦਿਨ ਇਸ ਦਾ ਸਮਾਪਨ ਹੋਵੇਗਾ।

ਇਹ ਵੀ ਪੜ੍ਹੋ : ਅਮਰਨਾਥ ਯਾਤਰਾ ’ਚ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ, ਭਗਤ ਤੋੜ ਸਕਦੇ ਨੇ ਰਿਕਾਰਡ


DIsha

Content Editor

Related News