ਅਮਰਨਾਥ ਯਾਤਰਾ ਤੋਂ ਪਹਿਲਾਂ ''ਪਹਿਲੀ ਪੂਜਾ'' ਇਸ ਵਾਰ ਜੰਮੂ ''ਚ ਹੋਵੇਗੀ

06/04/2020 6:53:34 PM

ਸ਼੍ਰੀਨਗਰ— ਅਮਰਨਾਥ ਯਾਤਰਾ ਤੋਂ ਪਹਿਲਾਂ ਹੋਣ ਵਾਲੀ ਪਹਿਲੀ ਪੂਜਾ ਇਸ ਵਾਰ ਦੱਖਣੀ ਕਸ਼ਮੀਰ 'ਚ ਚੰਦਨਬਾੜੀ 'ਚ ਨਹੀਂ ਹੋਣ ਜਾ ਰਹੀ। ਇਹ ਜੰਮੂ 'ਚ ਅਮਰਨਾਥ ਸ਼ਰਾਈਨ ਬੋਰਡ ਦਫਤਰ ਕੰਪਲੈਕਸ ਵਿਚ ਜਾਂ ਸ੍ਰੀ ਰਣਬੀਰੇਸ਼ਵਰ ਮੰਦਰ 'ਚ ਹੋਵੇਗੀ। ਦੱਸ ਦੇਈਏ ਕਿ ਅਮਰਨਾਥ ਦੀ ਪਵਿੱਤਰ ਗੁਫਾ ਦੀ ਸਲਾਨਾ ਯਾਤਰਾ 23 ਜੂਨ ਤੋਂ ਸ਼ੁਰੂ ਹੋਣੀ ਸੀ। ਕੋਵਿਡ-19 ਤਾਲਾਬੰਦੀ ਅਤੇ ਵਾਇਰਸ ਦੀ ਆਫਤ ਕਾਰਨ ਯਾਤਰਾ ਨੂੰ ਰੱਦ ਕੀਤਾ ਗਿਆ ਹੈ। ਪਵਿੱਤਰ ਗੁਫਾ ਦੇ ਪ੍ਰਬੰਧਨ ਅਤੇ ਯਾਤਰਾ ਸ਼ੁਰੂ ਕਰਨ ਲਈ ਜ਼ਿੰਮੇਵਾਰ ਅਮਰਨਾਥ ਸ਼ਰਾਈਨ ਬੋਰਡ ਇਸ ਵਾਰ ਯਾਤਰਾ 15 ਦਿਨ ਤੱਕ ਸੀਮਤ ਰੱਖਣ 'ਤੇ ਵਿਚਾਰ ਕਰ ਰਿਹਾ ਹੈ।

ਸੂਤਰਾਂ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਮੁਤਾਬਕ ਇਸ ਵਾਰ 5 ਜੂਨ ਦੀ ਸਵੇਰ ਨੂੰ ਚੰਦਨਬਾੜੀ ਵਿਚ ਪਹਿਲੀ ਪੂਜਾ ਨਿਸ਼ਚਿਤ ਸੀ। ਪੂਜਾ ਵਿਚ ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ, ਬਾਬਾ ਅਮਰਨਾਥ ਅਤੇ ਅਮਰਨਾਥ ਯਾਤਰੀ ਟਰੱਸਟ ਦੇ ਮੈਂਬਰਾਂ ਨੇ ਹਿੱਸਾ ਲੈਣਾ ਸੀ। ਬਦਲਦੇ ਹਲਾਤਾਂ ਵਿਚ ਬੋਰਡ ਨੇ ਪਹਿਲਾਂ ਪ੍ਰਥਮ ਪੂਜਾ ਨੂੰ ਰੱਦ ਕਰ ਦਿੱਤਾ ਸੀ ਪਰ ਅਮਰਨਾਥ ਯਾਤਰਾ ਨਾਲ ਜੁੜੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਦਬਾਅ ਵਿਚ ਬੋਰਡ ਨੇ ਪੂਜਾ ਲਈ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ। ਪੂਜਾ ਦੇ ਆਯੋਜਨ ਸਥਾਨ ਨੂੰ ਲੈ ਕੇ ਪੇਂਚ ਫਸ ਗਿਆ। ਧਾਰਮਿਕ ਸੰਗਠਨਾਂ ਦੀ ਬੇਨਤੀ ਹੈ ਕਿ ਪਹਿਲੀ ਪੂਜਾ ਜੰਮੂ ਸ਼ਹਿਰ ਵਿਚ ਸਥਿਤ ਇਤਿਹਾਸਕ ਸ਼ਿਵ ਮੰਦਰ ਸ੍ਰੀ ਰਣਬੀਰੇਸ਼ਵਰ 'ਚ ਆਯੋਜਿਤ ਕੀਤੀ ਜਾਵੇ। ਬੋਰਡ ਚਾਹੁੰਦਾ ਹੈ ਕਿ ਪਹਿਲੀ ਪੂਜਾ ਦਫਤਰ ਵਿਚ ਹੋਵੇ ਤਾਂ ਕਿ ਭੀੜ ਤੋਂ ਬਚਿਆ ਜਾ ਸਕੇ। ਸੂਤਰਾਂ ਮੁਤਾਬਕ ਮੰਦਰ 'ਚ ਪੂਜਾ ਦੇ ਆਯੋਜਨ ਦੇ ਸਮੇਂ ਵੱਡੀ ਭੀੜ ਹੋ ਸਕਦੀ ਹੈ। ਉਂਝ ਵੀ ਧਾਰਮਿਕ ਥਾਵਾਂ ਨੂੰ ਬੰਦ ਰੱਖਿਆ ਹੋਇਆ ਹੈ।


Tanu

Content Editor

Related News