ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚ ਰਹੇ ਅੱਤਵਾਦੀ : ਭਾਰਤੀ ਫੌਜ

Saturday, Jul 18, 2020 - 05:57 PM (IST)

ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚ ਰਹੇ ਅੱਤਵਾਦੀ : ਭਾਰਤੀ ਫੌਜ

ਸ਼੍ਰੀਨਗਰ- ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀਆਂ ਦੇ ਸਾਜਿਸ਼ ਰਚਣ ਬਾਰੇ ਜੰਮੂ-ਕਸ਼ਮੀਰ ਦੇ ਸੁਰੱਖਿਆ ਦਸਤਿਆਂ ਨੂੰ ਖੁਫੀਆ ਸੂਚਨਾ ਮਿਲੀ ਹੈ। ਥਲ ਸੈਨਾ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਲਾਨਾ ਯਾਤਰਾ ਨੂੰ ਬਿਨਾਂ ਰੁਕਾਵਟ ਯਕੀਨੀ ਕਰਨ ਲਈ ਪੂਰੀ ਵਿਵਸਥਾ ਕੀਤੀ ਗਈ ਹੈ।

ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਦੇ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਦਾ ਮਾਰਿਆ ਜਾਣਾ ਇਕ ਮੂੰਹ ਤੋੜ ਜਵਾਬ ਹੈ। ਇਹ 21 ਜੁਲਾਈ ਨੂੰ ਯਾਤਰਾ ਸ਼ੁਰੂ ਹੋਣ ਤੋਂ ਸਿਰਫ਼ 4 ਦਿਨ ਪਹਿਲਾਂ ਹੋਇਆ। ਟੂ ਸੈਕਟਰ ਦੇ ਕਮਾਂਡਰ, ਬ੍ਰਿਗੇਡੀਅਨ ਵਿਵੇਕ ਸਿੰਘ ਠਾਕੁਰ ਨੇ ਦੱਖਣੀ ਕਸ਼ਮੀਰ 'ਚ ਕਿਹਾ,''ਇਸ ਬਾਰੇ ਖੁਫੀਆ ਸੂਚਨਾ ਹੈ ਕਿ ਅੱਤਵਾਦੀ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨਗੇ ਪਰ ਇਸ ਦੇ ਬਿਨਾਂ ਰੁਕਾਵਟ ਅਤੇ ਸ਼ਾਂਤੀਪੂਰਨ ਸੰਪੰਨ ਹੋਣ ਦੀ ਵਿਵਸਥਾ ਕੀਤੀ ਗਈ ਹੈ।

PunjabKesariਉਨ੍ਹਾਂ ਨੇ ਕਿਹਾ,''ਅਸੀਂ ਅਮਰਨਾਥ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਕਰਵਾਉਣ ਲਈ ਵਚਨਬੱਧ ਹਾਂ ਅਤੇ ਸੁਰੱਖਿਆ ਸਥਿਤੀ ਕੰਟਰੋਲ 'ਚ ਬਣੀ ਰਹੇਗੀ।'' ਬ੍ਰਿਗੇਡੀਅਰ ਠਾਕੁਰ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ 44 ਦੇ ਇਕ ਹਿੱਸੇ ਦੀ ਵਰਤੋਂ ਯਾਤਰੀ ਕਰਨਗੇ, ਜੋ ਸੰਵੇਦਨਸ਼ੀਲ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ,''ਇਹ ਹਿੱਸਾ ਥੋੜ੍ਹਾ ਸੰਵੇਦਨਸ਼ੀਲ ਹੈ। ਯਾਤਰੀ ਸੋਨਮਰਗ (ਗੰਦੇਰਬਲ) ਤੱਕ ਜਾਣ ਲਈ ਇਸ ਰਸਤੇ ਦੀ ਵਰਤੋਂ ਕਰਨਗੇ ਅਤੇ ਇਹ (ਬਾਲਟਾਲ) ਇਕ ਮਾਤਰ ਮਾਰਗ ਹਨ, ਜੋ ਅਮਰਨਾਥ ਗੁਫ਼ਾ ਜਾਣ ਲਈ ਚਾਲੂ ਰਹੇਗਾ।


author

DIsha

Content Editor

Related News