ਜੰਮੂ ਤੋਂ ਅਮਰਨਾਥ ਯਾਤਰਾ ਮੁਲਤਵੀ, ਸ਼ਰਧਾਲੂਆਂ ਦੇ ਨਵੇਂ ਜਥੇ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ

07/10/2022 5:35:00 PM

ਜੰਮੂ- ਖਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਨਵੇਂ ਜਥੇ ਨੂੰ ਇੱਥੋਂ ਦੱਖਣੀ ਕਸ਼ਮੀਰ ਸਥਿਤ ਗੁਫ਼ਾ ਮੰਦਰ ਦੇ ਆਧਾਰ ਕੈਂਪਾਂ ’ਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਅਮਰਨਾਥ ਗੁਫ਼ਾ ਦੇ ਨੇੜੇ ਸ਼ੁੱਕਰਵਾਰ ਦੀ ਸ਼ਾਮ ਨੂੰ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਕਾਰਨ 16 ਲੋਕਾਂ ਦੀ ਮੌਤ ਹੋ ਗਈ, ਜਦਕਿ ਕਰੀਬ 40 ਲੋਕ ਅਜੇ ਵੀ ਲਾਪਤਾ ਹਨ। ਇਕ ਅਧਿਕਾਰੀ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਜੰਮੂ ਤੋਂ ਕਸ਼ਮੀਰ ’ਚ ਦੋ ਆਧਾਰ ਕੈਂਪਾਂ ਲਈ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਕਿਸੇ ਵੀ ਨਵੇਂ ਜਥੇ ਨੂੰ ਅਮਰਨਾਥ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਅਮਰਨਾਥ ਗੁਫ਼ਾ ਨੇੜੇ ਤਬਾਹੀ; ਫ਼ੌਜ ਦਾ ‘ਆਪ੍ਰੇਸ਼ਨ ਜ਼ਿੰਦਗੀ’ ਰੈਸਕਿਊ ਜਾਰੀ, ਕਈ ਲੋਕ ਅਜੇ ਵੀ ਲਾਪਤਾ

43 ਦਿਨਾਂ ਸਾਲਾਨਾ ਤੀਰਥ ਯਾਤਰਾ 30 ਜੂਨ ਨੂੰ 2 ਮਾਰਗਾਂ ਤੋਂ ਸ਼ੁਰੂ ਹੋਈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਪਹਿਲਗਾਮ ’ਚ ਨੁਨਵਾਨ ਤੋਂ 48 ਕਿਲੋਮੀਟਰ ਦਾ ਮਾਰਗ ਹੈ ਅਤੇ ਦੂਜਾ ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ’ਚ ਬਾਲਟਾਲ ਮਾਰਗ 14 ਕਿਲੋਮੀਟਰ ਛੋਟਾ ਹੈ। ਹੁਣ ਤੱਕ 1 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਗੁਫ਼ਾ ਮੰਦਰ ’ਚ ਪੂਜਾ ਕੀਤੀ ਹੈ। ਇਹ ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਣ ਵਾਲੀ ਹੈ। ਬੀਤੀ 29 ਜੂਨ ਤੱਕ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 10 ਜਥਿਆਂ ’ਚ ਕੁੱਲ 69,535 ਤੀਰਥ ਯਾਤਰੀ ਘਾਟੀ ਲਈ ਰਵਾਨਾ ਹੋ ਚੁੱਕੇ ਹਨ।

ਇਹ ਵੀ ਪੜ੍ਹੋ- ਅਮਰਨਾਥ ’ਚ ਬੱਦਲ ਫਟਣ ਮਗਰੋਂ ਤਬਾਹੀ ਦੀਆਂ ਤਸਵੀਰਾਂ, ਟੈਂਟਾਂ ਸਮੇਤ ਵਹਿ ਗਏ ਕਈ ਲੋਕ


Tanu

Content Editor

Related News