ਅਮਰਨਾਥ ਯਾਤਰਾ : ਡਿਊਟੀ ''ਤੇ ਤਾਇਨਾਤ ITBP ਦੇ ਇਕ ਅਧਿਕਾਰੀ ਦੀ ਮੌਤ

06/22/2023 4:16:26 PM

ਸ਼੍ਰੀਨਗਰ- ਅਮਰਨਾਥ ਯਾਤਰਾ ਲਈ ਤਾਇਨਾਤ ਕੀਤੇ ਗਏ ਭਾਰਤ ਤਿੱਬਤ ਸੀਮਾ ਪੁਲਸ (ਆਈ.ਟੀ.ਬੀ.ਪੀ.) ਦੇ ਇਕ ਅਧਿਕਾਰੀ ਦੀ ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਸੋਨਮਰਗ 'ਚ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਏ.ਐੱਸ.ਆਈ. (ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ) ਮਦਨ ਰਾਜ (58) ਬੁੱਧਵਾਰ ਰਾਤ ਨੂੰ ਅਮਰਨਾਥ ਯਾਤਰਾ ਦੇ ਬਾਲਟਾਲ ਦੇ ਬੇਸ ਕੈਂਪ ਨੇੜੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 

ਰਾਜ ਮੂਲ ਰੂਪ ਨਾਲ ਉੱਤਰਾਖੰਡ ਦੇ ਨਿਵਾਸੀ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਪਰ ਜ਼ਿਆਦਾ ਉਚਾਈ ਵਾਲੇ ਖੇਤਰਾਂ 'ਚ ਘੱਟ ਆਕਸੀਜਨ ਕਾਰਨ ਅਮਰਨਾਥ ਦੇ ਤੀਰਥਯਾਤਰੀਆਂ ਅਤੇ ਉਥੇ ਡਿਊਟੀ 'ਤੇ ਤਾਇਨਾਤ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਮਰਨਾਥ ਦੀ 62 ਦਿਨਾਂ ਦੀ ਯਾਤਰਾ 1 ਜੁਲਾਈ 2023 ਤੋਂ ਸ਼ੁਰੂ ਹੋ ਰਹੀ ਹੈ।


Rakesh

Content Editor

Related News