19ਵੇਂ ਜੱਥੇ ’ਚ ਬਮ-ਬਮ ਭੋਲੇ ਦੀ ਜੈਕਾਰੇ ਮਾਰਦੇ 4675 ਸ਼ਿਵ ਭਗਤ ਪਹਿਲਗਾਮ ਤੇ ਬਾਲਟਾਲ ਲਈ ਰਵਾਨਾ
Saturday, Jul 22, 2023 - 11:45 AM (IST)
ਜੰਮੂ, (ਸੰਜੀਵ)- ਸ੍ਰੀ ਅਮਰਨਾਥ ਯਾਤਰਾ ਵਿਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤੀਰਥ ਯਾਤਰੀਆਂ ਦਾ ਜੰਮੂ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਰੋਜ਼ਾਨਾ ਲਗਭਗ 6 ਤੋਂ 7 ਹਜ਼ਾਰ ਤੀਰਥ ਯਾਤਰੀ ਜੰਮੂ ਪਹੁੰਚ ਰਹੇ ਹਨ। ਸ਼ੁੱਕਰਵਾਰ ਨੂੰ ਭਗਵਤੀ ਨਗਰ ਯਾਤਰੀ ਨਿਵਾਸ ਤੋਂ 4675 ਸ਼ਿਵ ਭਗਤਾਂ ਦਾ 19ਵਾਂ ਜਥਾ ਸਖਤ ਸੁਰੱਖਿਆ ਹੇਠ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਇਆ।
ਕੁਲ 169 ਛੋਟੇ-ਵੱਡੇ ਵਾਹਨਾਂ ਵਿਚ ਪਹਿਲਗਾਮ ਮਾਰਗ ਤੋਂ ਯਾਤਰਾ ਕਰਨ ਲਈ 2850 ਅਤੇ ਬਾਲਟਾਲ ਮਾਰਗ ਤੋਂ ਯਾਤਰਾ ਕਰਨ ਲਈ 1825 ਤੀਰਥ ਯਾਤਰੀ ਰਵਾਨਾ ਹੋਏ ਹਨ। ਜ਼ਿਕਰਯੋਗ ਹੈ ਕਿ ਇਕ ਜੁਲਾਈ ਤੋਂ ਸ਼ੁਰੂ ਹੋਈ ਸ੍ਰੀ ਅਮਰਨਾਥ ਯਾਤਰਾ ਵਿਚ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਤੀਰਥ ਯਾਤਰੀ ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ਵਿਚ ਹਿਮਲਿੰਗ ਦੇ ਦਰਸ਼ਨ ਕਰ ਚੁੱਕੇ ਹਨ।
