ਜੰਮੂ ਤੋਂ 7,993 ਅਮਰਨਾਥ ਯਾਤਰੀਆਂ ਦਾ ਨਵਾਂ ਜੱਥਾ ਰਵਾਨਾ

Sunday, Jul 14, 2019 - 05:30 PM (IST)

ਜੰਮੂ ਤੋਂ 7,993 ਅਮਰਨਾਥ ਯਾਤਰੀਆਂ ਦਾ ਨਵਾਂ ਜੱਥਾ ਰਵਾਨਾ

ਜੰਮੂ (ਵਾਰਤਾ)— ਜੰਮੂ ਵਿਚ ਭਗਵਤੀ ਨਗਰ ਆਧਾਰ ਕੈਂਪ ਦੇ ਯਾਤਰੀ ਨਿਵਾਸ ਤੋਂ ਬਾਰਿਸ਼ ਅਤੇ ਬਮ ਬਮ ਭੋਲੇ ਦੇ ਜੈਕਾਰਿਆਂ ਦਰਮਿਆਨ 7,993 ਸ਼ਰਧਾਲੂਆਂ ਦਾ ਨਵਾਂ ਜੱਥਾ ਐਤਵਾਰ ਨੂੰ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਅਮਰਨਾਥ ਤੀਰਥ ਯਾਤਰੀਆਂ ਦਾ ਜੱਥਾ ਸੀ. ਆਰ. ਪੀ. ਐੱਫ. ਜਵਾਨਾਂ ਦੀ ਸੁਰੱਖਿਆ ਦਰਮਿਆਨ 310 ਵਾਹਨਾਂ 'ਤੇ ਸਵਾਰ ਹੋ ਕੇ ਰਵਾਨਾ ਹੋਇਆ। ਇਸ 'ਚ 185 ਵਾਹਨਾਂ 'ਚ 4,072 ਪੁਰਸ਼, 886 ਔਰਤਾਂ, 28 ਬੱਚੇ  ਅਤੇ 284 ਸਾਧੂ ਪਹਿਲਗਾਮ ਮਾਰਗ ਲਈ ਅਤੇ 125 ਵਾਹਨਾਂ ਤੋਂ 2008 ਪੁਰਸ਼, 704 ਔਰਤਾਂ ਅਤੇ 11 ਬੱਚੇ ਬਾਲਟਾਲ ਲਈ ਰਵਾਨਾ ਹੋਏ।

ਇਸ ਤੋਂ ਪਹਿਲਾਂ ਸ਼ਹੀਦ ਦਿਵਸ ਦੇ ਮੱਦੇਨਜ਼ਰ ਘਾਟੀ ਵਿਚ ਲੱਗੀ ਪਾਬੰਦੀ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਜੰਮੂ ਤੋਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਸੀ। ਅਮਰਨਾਥ ਯਾਤਰਾ ਲਈ ਬਹੁ-ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। 46 ਦਿਨਾਂ ਤਕ ਚੱਲਣ ਵਾਲੀ ਇਸ ਯਾਤਰਾ ਦਾ ਸਮਾਪਨ 15 ਅਗਸਤ ਨੂੰ ਸਾਉਣ ਪੁੰਨਿਆ ਦੇ ਦਿਨ ਹੋਵੇਗਾ। ਇੱਥੇ ਦੱਸ ਦੇਈਏ ਕਿ 1 ਜੁਲਾਈ ਤੋਂ ਸ਼ੁਰੂ ਹੋਈ ਇਸ ਯਾਤਰਾ 'ਚ ਹੁਣ ਤਕ 1.73 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।


author

Tanu

Content Editor

Related News