''ਬਮ ਬਮ ਭੋਲੇ'' ਦੇ ਜੈਕਾਰਿਆਂ ਦੀ ਗੂੰਜ, ਲੱਖਾਂ ਦੀ ਗਿਣਤੀ ''ਚ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

07/14/2019 1:38:21 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ ਅਮਰਨਾਥ ਤੀਰਥ ਯਾਤਰਾ 'ਚ ਹੁਣ ਤਕ 1.73 ਲੱਖ ਤੋਂ ਵਧੇਰੇ ਯਾਤਰੀਆਂ ਨੇ ਪਵਿੱਤਰ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 1 ਜੁਲਾਈ ਨੂੰ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 13 ਦਿਨਾਂ 'ਚ 1,73,978 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰ ਲਏ ਹਨ। ਪੁਲਸ ਮੁਤਾਬਕ ਜੰਮੂ ਤੋਂ 7,993 ਤੀਰਥ ਯਾਤਰੀਆਂ ਦਾ ਇਕ ਹੋਰ ਜੱਥਾ ਰਵਾਨਾ ਹੋਇਆ। ਤੀਰਥ ਯਾਤਰੀਆਂ ਮੁਤਾਬਕ ਅਮਰਨਾਥ ਗੁਫਾ ਵਿਚ ਬਰਫ ਦੀ ਵਿਸ਼ਾਲ ਸੰਰਚਨਾ ਬਣਦੀ ਹੈ, ਜੋ ਭਗਵਾਨ ਸ਼ਿਵ ਦੀ ਪੌਰਾਣਿਕ ਸ਼ਕਤੀਆਂ ਦਾ ਪ੍ਰਤੀਕ ਹੈ।

ਤੀਰਥ ਯਾਤਰੀ ਪਵਿੱਤਰ ਗੁਫਾ ਤਕ ਜਾਣ ਲਈ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਤੋਂ ਜਾਂਦੇ ਹਨ ਜਾਂ 45 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਤੋਂ ਜਾਂਦੇ ਹਨ। ਅਮਰਨਾਥ ਤੀਰਥ ਯਾਤਰਾ ਦਾ ਸਮਾਪਨ 15 ਅਗਸਤ ਨੂੰ ਸਾਉਣ ਪੁੰਨਿਆ (ਰੱਖੜੀ) ਦੇ ਦਿਨ ਹੋਵੇਗਾ। 'ਹਰ ਹਰ ਮਹਾਦੇਵ' ਅਤੇ 'ਬਮ ਬਮ ਭੋਲੇ' ਦੇ ਜੈਕਾਰਿਆਂ' ਨਾਲ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਪੁੱਜ ਰਹੇ ਹਨ। ਸਾਉਣ ਪੁੰਨਿਆ ਦੇ ਮੌਕੇ 'ਤੇ 16 ਜੁਲਾਈ ਨੂੰ ਪਹਿਲਗਾਮ ਵਿਚ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦਰਮਿਆਨ ਹੈਲੀਕਾਪਟਰ ਸੇਵਾ ਵੀ ਦੋਹਾਂ ਮਾਰਗਾਂ ਤੋਂ ਆਮ ਰੂਪ ਨਾਲ ਚੱਲ ਰਹੀਆਂ ਹਨ। ਕੁਝ ਤੀਰਥ ਯਾਤਰੀ ਘਰ ਜਾਣ ਤੋਂ ਪਹਿਲਾਂ ਗੁਲਮਰਗ, ਪਹਿਲਗਾਮ ਸਮੇ ਡੱਲ ਝੀਲ ਅਤੇ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ ਦਾ ਵੀ ਆਨੰਦ ਮਾਣ ਰਹੇ ਹਨ।


Tanu

Content Editor

Related News