ਖੁਦ ਦੀ ਜਾਨ ਜ਼ੋਖਮ ''ਚ ਪਾ ਕੇ ਅਮਰਨਾਥ ਸ਼ਰਧਾਲੂਆਂ ਨੂੰ ਸੁਰੱਖਿਆ ਦੇ ਰਹੇ ਨੇ ITBP ਜਵਾਨ

07/06/2019 2:59:44 PM

ਸ਼੍ਰੀਨਗਰ — 1 ਜੁਲਾਈ ਤੋਂ ਸ਼ੁਰੂ ਅਮਰਨਾਥ ਯਾਤਰਾ 'ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ। ਇਸ ਦਰਮਿਆਨ ਮਾਰਗ ਵਿਚ ਆਉਣ ਵਾਲੀਆਂ ਹਰ ਮੁਸ਼ਕਲਾਂ ਨੂੰ ਇੰਡੋ-ਤਿੱਬਤ ਬੋਰਡ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨ ਆਸਾਨ ਬਣਾ ਰਹੇ ਹਨ। ਦੇਸ਼ ਦੇ ਇਹ ਬਹਾਦਰ ਵੀਰ ਜਾਨ ਆਪਣੀ ਜਾਨ 'ਤੇ ਖੇਡ ਕੇ ਇਨ੍ਹਾਂ ਸ਼ਰਧਾਲੂਆਂ ਦੀ ਰੱਖਿਆ ਕਰ ਰਹੇ ਹਨ। ਸ਼ਨੀਵਾਰ ਨੂੰ ਬਾਲਟਾਲ 'ਚ ਵੀ ਆਈ. ਟੀ. ਬੀ. ਪੀ. ਦੇ ਜਵਾਨਾਂ ਕਾਰਨ ਕਈ ਜ਼ਿੰਦਗੀਆਂ ਬਚ ਗਈਆਂ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਜਵਾਨਾਂ ਦੀ ਤਰੀਫ਼ ਕਰ ਰਿਹਾ ਹੈ।

 

ਵਾਇਰਲ ਵੀਡੀਓ ਵਿਚ ਬਾਲਟਾਲ ਸਥਿਤ ਇਕ ਬ੍ਰਿਜ ਦੇ ਨੇੜੇ ਅਚਾਨਕ ਤੇਜ਼ੀ ਨਾਲ ਪਹਾੜਾਂ ਤੋਂ ਪਾਣੀ ਆਉਣ 'ਤੇ ਕਈ ਸ਼ਰਧਾਲੂ ਦੂਜੇ ਪਾਸੇ ਫਸੇ ਨਜ਼ਰ ਆ ਰਹੇਹਨ। ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਬਿਨਾਂ ਦੇਰੀ ਕੀਤੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਹ ਜਵਾਨ ਦੌੜ-ਦੌੜ ਕੇ ਬ੍ਰਿਜ ਤੋਂ ਸ਼ਰਧਾਲੂਆਂ ਵੱਲ ਦੂਜੇ ਕਿਨਾਰੇ ਜਾ ਰਹੇ ਹਨ। ਇੱਥੇ ਦੱਸ ਦੇਈਏ ਕਿ ਯਾਤਰਾ ਸ਼ੁਰੂ ਹੋਣ ਨਾਲ ਹੀ ਸ਼ਰਧਾਲੂਆਂ ਦੀ ਸੁਰੱਖਿਆ ਦਾ ਜ਼ਿੰਮਾ ਆਈ. ਟੀ. ਬੀ. ਪੀ. ਦੇ ਜਵਾਨ ਬਾਖੂਬੀ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਬਾਲਟਾਲ ਰੂਟ ਨੇੜੇ ਆਈ. ਟੀ. ਬੀ. ਪੀ. ਜਵਾਨਾਂ ਨੇ ਸ਼ਰਧਾਲੂਆਂ ਨੂੰ ਡਿੱਗਦੇ ਪੱਥਰਾਂ ਦੀ ਲਪੇਟ 'ਚ ਆਉਣ ਤੋਂ ਬਚਾਇਆ। ਬਸ ਇੰਨਾ ਹੀ ਨਹੀਂ 12,000 ਫੁੱਟ ਦੀ ਉੱਚਾਈ 'ਤੇ ਸਾਹ ਲੈਣ ਵਿਚ ਮੁਸ਼ਕਲ ਆਉਣ ਤੋਂ ਬਾਅਦ 25 ਸ਼ਰਧਾਲੂਆਂ ਦੀ ਵੀ ਇਨ੍ਹਾਂ ਜਵਾਨਾਂ ਨੇ ਮਦਦ ਕੀਤੀ। ਜਵਾਨਾਂ ਨੇ ਉਨ੍ਹਾਂ ਨੂੰ ਤੁਰੰਤ ਆਕਸੀਜਨ ਮੁਹੱਈਆ ਕਰਵਾਈ।


Tanu

Content Editor

Related News