ਮੀਂਹ ਦੇ ਬਾਵਜੂਦ 6 ਦਿਨਾਂ ਮਗਰੋਂ ਮੁੜ ਸ਼ੁਰੂ ਹੋਈ ਵੈਸ਼ਨੋ ਦੇਵੀ ਯਾਤਰਾ
Saturday, Jul 25, 2026 - 04:44 PM (IST)
ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਗੁਫਾ ਮੰਦਰ ਲਈ ਤੀਰਥ ਯਾਤਰਾ ਸ਼ਨੀਵਾਰ ਨੂੰ ਅੰਸ਼ਕ ਤੌਰ 'ਤੇ ਮੁੜ ਸ਼ੁਰੂ ਹੋ ਗਈ। ਖਰਾਬ ਮੌਸਮ ਕਾਰਨ ਯਾਤਰਾ ਲਗਭਗ ਇਕ ਹਫ਼ਤੇ ਤੋਂ ਸਸਪੈਂਡ ਸੀ। ਅਧਿਕਾਰੀਆਂ ਨੇ ਕਿਹਾ ਕਿ ਬਾਰਿਸ਼ ਦੇ ਬਾਵਜੂਦ, ਸ਼ਰਾਈਨ ਬੋਰਡ ਨੇ ਜ਼ਮੀਨ ਖਿਸਕਣ ਦੇ ਖਤਰੇ ਵਾਲੇ ਸੰਵੇਦਨਸ਼ੀਲ ਸਥਾਨਾਂ 'ਤੇ ਕਰਮਚਾਰੀਆਂ ਦੀ ਤਾਇਨਾਤੀ ਸਮੇਤ ਵਿਆਪਕ ਸੁਰੱਖਿਆ ਉਪਾਅ ਕੀਤੇ, ਜਿਸ ਤੋਂ ਬਾਅਦ ਤੀਰਥ ਯਾਤਰੀਆਂ ਨੂੰ ਰਵਾਇਤੀ ਮਾਰਗ ਤੋਂ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਪਹਾੜੀ ਤੋਂ ਪੱਥਰ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਨਵਾਂ ਰਸਤਾ ਬੰਦ ਰਿਹਾ। ਇਸ ਤੋਂ ਇਲਾਵਾ, ਸਾਵਧਾਨੀ ਦੇ ਉਪਾਅ ਵਜੋਂ ਹੈਲੀਕਾਪਟਰ ਅਤੇ ਬੈਟਰੀ ਕਾਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਬਾਕੀ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਸੁਰੱਖਿਆ ਮੁਲਾਂਕਣ ਦੇ ਆਧਾਰ 'ਤੇ ਲਿਆ ਜਾਵੇਗਾ। ਤੀਰਥ ਯਾਤਰਾ ਨੂੰ ਮੁੜ ਸ਼ੁਰੂ ਕਰਨ 'ਤੇ ਸ਼ਰਧਾਲੂਆਂ 'ਚ ਵਿਆਪਕ ਉਤਸ਼ਾਹ ਦੇਖਣ ਨੂੰ ਮਿਲਿਆ, ਜਿਨ੍ਹਾਂ 'ਚੋਂ ਬਹੁਤ ਸਾਰੇ ਕਟੜਾ ਬੇਸ ਕੈਂਪ 'ਚ ਤੀਰਥ ਸਥਾਨ ਦੇ ਦਰਸ਼ਨ ਕਰਨ ਲਈ ਦਿਨਾਂ ਤੋਂ ਉਡੀਕ ਕਰ ਰਹੇ ਸਨ।
ਪੰਜਾਬ ਦੇ ਇਕ ਸ਼ਰਧਾਲੂ ਸੁਰੰਜ ਕੁਮਾਰ ਨੇ ਕਿਹਾ,"ਅਸੀਂ ਯਾਤਰਾ ਦੇ ਮੁੜ ਸ਼ੁਰੂ ਹੋਣ ਲਈ ਪ੍ਰਾਰਥਨਾ ਕਰ ਰਹੇ ਸੀ। ਸਾਨੂੰ ਖੁਸ਼ੀ ਹੈ ਕਿ ਮੀਂਹ ਦੇ ਬਾਵਜੂਦ, ਅਸੀਂ ਆਖਰਕਾਰ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹਾਂ। ਮਾਤਾ ਰਾਣੀ ਨੇ ਸਾਨੂੰ ਬੁਲਾਇਆ ਹੈ।" ਹਰਿਆਣਾ ਦੇ ਰਹਿਣ ਵਾਲੇ ਸ਼ਿਵ ਕੁਮਾਰ ਨੇ ਇਸ ਫੈਸਲੇ 'ਤੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ 19 ਜੁਲਾਈ ਨੂੰ ਆਪਣੇ ਪਰਿਵਾਰ ਨਾਲ ਕਟੜਾ ਪਹੁੰਚੇ ਸਨ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰੀ ਬਾਰਿਸ਼ ਕਾਰਨ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, "ਅਸੀਂ ਯਾਤਰਾ ਦੇ ਮੁਲਤਵੀ ਹੋਣ ਤੋਂ ਨਿਰਾਸ਼ ਸੀ, ਪਰ ਅੱਜ ਇਸ ਦੇ ਮੁੜ ਸ਼ੁਰੂ ਹੋਣ ਨੇ ਸਾਨੂੰ ਉਮੀਦ ਅਤੇ ਉਤਸ਼ਾਹ ਨਾਲ ਭਰ ਦਿੱਤਾ ਹੈ। ਹੁਣ ਅਸੀਂ ਪੂਰੇ ਵਿਸ਼ਵਾਸ ਨਾਲ ਮੰਦਰ ਦੀ ਪੈਦਲ ਯਾਤਰਾ ਕਰਨ ਲਈ ਤਿਆਰ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
