ਅਮਰਨਾਥ ਯਾਤਰਾ: ਜੰਮੂ ਬੇਸ ਕੈਂਪ ਤੋਂ ਰਵਾਨਾ ਹੋਇਆ 1221 ਸ਼ਰਧਾਲੂਆਂ ਦਾ ਜੱਥਾ
Friday, Aug 02, 2024 - 10:20 AM (IST)
ਜੰਮੂ - 'ਬਮ ਬਮ ਭੋਲੇ' ਦਾ ਜਾਪ ਕਰਦੇ ਹੋਏ 1221 ਸ਼ਰਧਾਲੂਆਂ ਦਾ ਨਵਾਂ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਸ਼ੁੱਕਰਵਾਰ ਨੂੰ ਸ਼੍ਰੀ ਅਮਰਨਾਥ ਗੁਫਾ ਮੰਦਰ ਲਈ ਰਵਾਨਾ ਹੋ ਗਿਆ ਹੈ। ਸ਼ਰਧਾਲੂ 54 ਵਾਹਨਾਂ ਦੇ ਬੇੜੇ ਵਿੱਚ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਰਵਾਨਾ ਹੋਏ ਹਨ।
ਇਹ ਵੀ ਪੜ੍ਹੋ - ਸਿਰਸਾ ਦੇ ਡੇਰੇ 'ਚ ਚੱਲੀ ਗੋਲੀ, ਗੱਦੀ 'ਤੇ ਬੈਠ ਗਿਆ ਡਰਾਈਵਰ, ਲੋਕਾਂ ਨੇ ਚਾੜ੍ਹਿਆ ਕੁਟਾਪਾ
ਇਸ ਦੇ ਨਾਲ ਹੀ ਬਾਲਟਾਲ ਲਈ 395 ਅਤੇ ਪਹਿਲਗਾਮ ਲਈ 826 ਸ਼ਰਧਾਲੂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਬੇਸ ਕੈਂਪ ਤੋਂ ਰਵਾਨਾ ਹੋਏ। ਦੱਸ ਦੇਈਏ ਕਿ ਇਸ ਦੌਰਾਨ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਉਦੋਂ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਮੰਦਰ ਦੇ ਦਰਸ਼ਨ ਕੀਤੇ ਸਨ। 52 ਦਿਨਾਂ ਦੀ ਅਮਰਨਾਥ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ - ਨਵੇਂ ਸੰਸਦ ਭਵਨ ਦੀ ਛੱਤ ਤੋਂ ਟਪਕਿਆ ਪਾਣੀ, ਕਾਂਗਰਸੀ ਸਾਂਸਦ ਨੇ ਸ਼ੇਅਰ ਕੀਤੀ ਵੀਡੀਓ, ਅਖਿਲੇਸ਼ ਨੇ ਕੱਸਿਆ ਤੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8