ਅਮਰਨਾਥ ਯਾਤਰਾ : 7742 ਸ਼ਿਵ ਭਗਤਾਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

Saturday, Jul 21, 2018 - 12:57 AM (IST)

ਸ਼੍ਰੀਨਗਰ/ਜੰਮੂ (ਕਮਲ)-ਇਸ ਸਾਲ 28 ਜੂਨ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੇ 23ਵੇਂ ਦਿਨ ਸ਼ੁੱਕਰਵਾਰ ਨੂੰ 7742 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ ਵਿਚ ਬਾਬਾ ਬਰਫਾਨੀ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ।
ਸ਼ਰਧਾਲੂਆਂ ਨੇ ਬਾਲਟਾਲ ਅਤੇ ਪਹਿਲਗਾਮ ਮਾਰਗ ਤੋਂ ਪਹੁੰਚ ਕੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਪਵਿੱਤਰ ਗੁਫਾ ਵਿਚ ਹੁਣ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਵਾਲੇ ਯਾਤਰੀਆਂ ਦੀ ਗਿਣਤੀ 224340 ਤੱਕ ਪਹੁੰਚ ਗਈ ਹੈ।


Related News