ਅਮਰਨਾਥ ਯਾਤਰਾ : 6ਵੇਂ ਜੱਥੇ ’ਚ 5,725 ਸ਼ਰਧਾਲੂ 238 ਵਾਹਨਾਂ ’ਚ ਰਵਾਨਾ
Thursday, Jul 04, 2024 - 10:07 AM (IST)
ਜੰਮੂ- ਅਮਰਨਾਥ ਯਾਤਰਾ ਨੂੰ ਜਾਣ ਅਤੇ ਬਰਫਾਨੀ ਬਾਬਾ ਦੇ ਦਰਸ਼ਨਾਂ ਲਈ ਦੇਸ਼ ਭਰ ਦੇ ਸ਼ਰਧਾਲੂਆਂ 'ਚ ਉਤਹਾਸ਼ ਹੈ। ਤਤਕਾਲ ਰਜਿਸਟ੍ਰੇਸ਼ਨ ਕਰਵਾਉਣ ਲਈ ਰੋਜ਼ਾਨਾ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਰਹੀ ਹੈ। ਜੰਮੂ ਤੋਂ ਬੁੱਧਵਾਰ ਨੂੰ 5,725 ਯਾਤਰੀ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ 238 ਵਾਹਨਾਂ ’ਚ ਸਵਾਰ ਹੋ ਕੇ ਬਾਲਟਾਲ ਅਤੇ ਪਹਿਲਗਾਮ ਮਾਰਗ ਰਾਹੀਂ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਰਵਾਨਾ ਹੋਏ। ਹੁਣ ਤੱਕ ਕਰੀਬ ਇਕ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਜਿਹੜੇ ਸ਼ਰਧਾਲੂਆਂ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਇਆ ਹੋਇਆ ਹੈ ਅਤੇ ਜਿਸ ਦਿਨ ਉਨ੍ਹਾਂ ਦੇ ਦਰਸ਼ਨਾਂ ਦੀ ਤਾਰੀਖ ਹੈ, ਉਸਦੇ ਮੁਤਾਬਕ ਉਨ੍ਹਾਂ ਨੂੰ ਕੇ. ਵਾਈ. ਸੀ. ਤੋਂ ਬਾਅਦ ਸਿੱਧੇ ਆਰ. ਐੱਫ. ਆਈ. ਡੀ. ਕਾਰਡ ਦੇ ਕੇ ਯਾਤਰੀ ਨਿਵਾਸ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ : ਬਮ-ਬਮ ਭੋਲੇ ਦੇ ਜੈਕਾਰੇ ਲਾਉਂਦੇ 6,537 ਸ਼ਰਧਾਲੂਆਂ ਦਾ 5ਵਾਂ ਜੱਥਾ ਰਵਾਨਾ
ਬਿਨਾਂ ਰਜਿਸਟ੍ਰੇਸ਼ਨ ਤੋਂ ਜੰਮੂ ਪਹੁੰਚ ਰਹੇ ਸ਼ਰਧਾਲੂਆਂ ਨੂੰ ਸਰਸਵਤੀ ਧਾਮ ਅਤੇ ਵੈਸ਼ਨਵੀ ਧਾਮ ਵਿਖੇ ਟੋਕਨ ਦੇ ਕੇ ਰਜਿਸਟਰ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਰਜਿਸਟ੍ਰੇਸ਼ਨ ਲਈ ਰੇਲਵੇ ਸਟੇਸ਼ਨ ਅਤੇ ਬਹੂ ਪਲਾਜ਼ਾ ਇਲਾਕੇ ਵਿਚ ਡੇਰੇ ਲਾਈ ਬੈਠੇ ਹਨ। ਬੁੱਧਵਾਰ ਨੂੰ 6ਵਾਂ ਜੱਥਾ ਜੰਮੂ ਤੋਂ ਅਮਰਨਾਥ ਲਈ ਰਵਾਨਾ ਹੋਇਆ। ਬਾਲਟਾਲ ਰੂਟ ਰਾਹੀਂ 2514 ਸ਼ਰਧਾਲੂ ਯਾਤਰਾ ਲਈ ਰਵਾਨਾ ਹੋਏ, ਜਿਨ੍ਹਾਂ ਵਿਚ 1830 ਮਰਦ, 599 ਔਰਤਾਂ, 15 ਬੱਚੇ, 69 ਸਾਧੂ ਅਤੇ 1 ਸਾਧਵੀ ਸ਼ਾਮਲ ਸੀ।
ਇਹ ਵੀ ਪੜ੍ਹੋ- ਮਿੰਟਾਂ 'ਚ ਢਹਿ ਗਿਆ ਦਰਿਆ 'ਤੇ ਬਣਿਆ ਪੁਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ
ਇਸੇ ਤਰ੍ਹਾਂ ਪਹਿਲਗਾਮ ਮਾਰਗ ਤੋਂ ਦਰਸ਼ਨਾਂ ਲਈ 3211 ਯਾਤਰੀ ਜਿਨ੍ਹਾਂ ਵਿਚ 2651 ਮਰਦ, 435 ਔਰਤਾਂ, 10 ਬੱਚੇ, 104 ਸਾਧੂ ਅਤੇ 11 ਸਾਧਵੀਆਂ ਸ਼ਾਮਲ ਹਨ। ਇਹ ਸਾਰੇ 238 ਛੋਟੇ-ਵੱਡੇ ਵਾਹਨਾਂ ਵਿਚ ਸਵਾਰ ਹੋ ਕੇ ਸਖ਼ਤ ਸੁਰੱਖਿਆ ਹੇਠ ਬਾਲਟਾਲ ਅਤੇ ਪਹਿਲਗਾਮ ਰੂਟ ਲਈ ਰਵਾਨਾ ਹੋਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e