ਅਮਰਨਾਥ ਅੱਤਵਾਦੀ ਹਮਲਾ : ਮਹਿਲਾ ਸ਼ਰਧਾਲੂ ਦੀ ਇਲਾਜ ਦੌਰਾਨ ਮੌਤ, ਮ੍ਰਿਤਕਾਂ ਦੀ ਸੰਖਿਆ 8 ਹੋਈ

07/16/2017 10:29:10 AM

ਸ਼੍ਰੀਨਗਰ — ਕਸ਼ਮੀਰ 'ਚ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ 'ਚ ਜ਼ਖਮੀ ਹੋਈ ਮਹਿਲਾ ਸ਼ਰਧਾਲੂ ਦੀ ਅੱਜ ਸਵੇਰੇ ਇਕ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਜਿਸ ਦੇ ਨਾਲ ਹੀ ਮ੍ਰਿਤਕਾਂ ਦੀ ਸੰਖਿਆ ਵੱਧ ਕੇ 8 ਹੋ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 47 ਸਾਲ ਦੀ ਲਲਿਤਾ ਨੇ ਇਥੇ ਐਸਕੇਆਈਐਮਐਸ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ।
ਇਸ ਦੇ ਨਾਲ ਹੀ 10 ਜੁਲਾਈ ਨੂੰ ਹੋਏ ਹਮਲੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 8 ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 7 ਲੋਕਾਂ ਦੀ ਮੌਤ ਅਤੇ 19 ਸ਼ਰਧਾਲੂ ਜ਼ਖਮੀ ਹੋ ਗਏ ਸਨ।


Related News