ਅਮਰਨਾਥ ਯਾਤਰੀਆਂ ''ਤੇ  ਪਾਬੰਦੀ ਸੰਬੰਧੀ ਐੱਨ. ਜੀ. ਟੀ. ਦਾ ਹੁਕਮ ਰੱਦ

04/17/2018 10:12:03 AM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅਮਰਨਾਥ ਗੁਫਾ ਵਿਚ ਕੁਦਰਤੀ ਤੌਰ 'ਤੇ ਬਣਨ ਵਾਲੇ 'ਮਹਾ ਸ਼ਿਵਲਿੰਗ' ਦੇ ਸਾਹਮਣੇ ਖੜ੍ਹੇ ਹੋਣ ਦੇ ਸਮੇਂ ਸ਼ਰਧਾਲੂਆਂ ਲਈ ਸ਼ਾਂਤੀ ਬਣਾਈ ਰੱਖਣ ਸੰਬੰਧੀ ਨੈਸ਼ਨਲ  ਗ੍ਰੀਨ ਟ੍ਰਿਬਿਊਨਲ ਦਾ ਵਾਦ-ਵਿਵਾਦ ਵਾਲਾ ਨਿਰਦੇਸ਼ ਅੱਜ ਰੱਦ ਕਰ ਦਿੱਤਾ।
ਸਰਵਉੱਚ ਅਦਾਲਤ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਪਿਛਲੇ ਸਾਲ 14 ਦਸੰਬਰ ਨੂੰ ਉਸ ਪਟੀਸ਼ਨ 'ਤੇ ਅਜਿਹਾ ਹੁਕਮ ਨਹੀਂ ਦੇਣਾ ਚਾਹੀਦਾ ਸੀ ਜਿਸ ਦਾ ਅਮਰਨਾਥ ਗੁਫਾ ਧਾਮ ਨਾਲ ਕੋਈ ਸੰੰਬੰਧ ਨਹੀਂ ਸੀ। ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਦੇ ਨਾਲ ਹੀ ਪਟੀਸ਼ਨਕਰਤਾ ਗੋਰੀ ਮੁਲੇਖੀ ਨੂੰ ਕਿਹਾ ਕਿ ਉਹ ਅਮਰਨਾਥ ਗੁਫਾ 'ਤੇ ਪ੍ਰਦੂਸ਼ਣ ਬਾਰੇ ਉਚਿਤ ਪਟੀਸ਼ਨ ਦਾਇਰ ਕਰੇ।


Related News