ਅਮਰ ਸਿੰਘ ਨੇ ਟਵੀਟ ਕਰ ਕੇ ਚਿਦਾਂਬਰਮ ਤੋਂ ਪੁੱਛਿਆ- ''ਜੇਲ ''ਚ ਕਿਵੇਂ ਲੱਗ ਰਿਹਾ ਹੈ?''

Friday, Sep 20, 2019 - 12:14 PM (IST)

ਅਮਰ ਸਿੰਘ ਨੇ ਟਵੀਟ ਕਰ ਕੇ ਚਿਦਾਂਬਰਮ ਤੋਂ ਪੁੱਛਿਆ- ''ਜੇਲ ''ਚ ਕਿਵੇਂ ਲੱਗ ਰਿਹਾ ਹੈ?''

ਲਖਨਊ— ਰਾਜ ਸਭਾ ਦੇ ਸੰਸਦ ਮੈਂਬਰ ਅਮਰ ਸਿੰਘ ਟਵਿੱਟਰ 'ਤੇ ਸਿਆਸੀ ਬਿਆਨਬਾਜ਼ੀ ਰਾਹੀਂ ਚਰਚਾ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਜੇਲ 'ਚ ਬੰਦ ਸੀਨੀਅਰ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਲੈ ਕੇ ਵੀਰਵਾਰ ਨੂੰ ਇਕ ਟਵੀਟ ਕੀਤਾ। ਇਸ ਟਵੀਟ 'ਚ ਅਮਰ ਸਿੰਘ ਨੇ ਚਿਦਾਂਬਰਮ ਨਾਲ ਹਮਦਰਦੀ ਜ਼ਾਹਰ ਕਰਨ ਦੇ ਬਹਾਨੇ ਤੰਜ਼ ਕੱਸਦੇ ਹੋਏ ਕਿਹਾ- ਇਤਿਹਾਸ ਖੁਦ ਨੂੰ ਦੋਹਰਾਉਂਦਾ ਹੈ। 19 ਸਤੰਬਰ ਦੀ ਸ਼ਾਮ ਕੀਤੇ ਗਏ ਇਸ ਟਵੀਟ 'ਚ ਅਮਰ ਸਿੰਘ ਨੇ ਲਿਖਿਆ ਹੈ,''ਪਹਿਲੀ ਵਾਰ ਮੈਂ ਆਪਣੇ ਪੁਰਾਣੇ ਜਾਣਕਾਰ ਪੀ. ਚਿਦਾਂਬਰਮ ਲਈ ਡੂੰਘੀ ਹਮਦਰਦੀ ਮਹਿਸੂਸ ਕਰ ਰਿਹਾ ਹਾਂ। ਕਿਡਨੀ ਟਰਾਂਸਪਲਾਂਟ ਦੇ ਠੀਕ ਬਾਅਦ ਉਨ੍ਹਾਂ ਦੀ ਸਰਕਾਰ ਬਚਾਉਣ ਦੇ ਬਵਾਜੂਦ ਉਨ੍ਹਾਂ ਨੇ ਮੈਨੂੰ ਜੇਲ ਭੇਜ ਦਿੱਤਾ ਸੀ ਅਤੇ ਮੈਂ ਉਸੇ ਫਰਸ਼ 'ਤੇ ਬਿਨਾਂ ਸਿਰਹਾਣੇ ਦੇ ਸੁੱਤਾ ਸੀ। ਅੱਜ ਇਤਿਹਾਸ ਖੁਦ ਨੂੰ ਦੋਹਰਾ ਰਿਹਾ ਹੈ। ਪੀ. ਚਿਦਾਂਬਰਮ, ਤੁਹਾਨੂੰ ਕਿਵੇਂ ਲੱਗ ਰਿਹਾ ਹੈ?''PunjabKesariਜ਼ਿਕਰਯੋਗ ਹੈ ਕਿ ਇਸ ਸਮੇਂ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਹਨ ਅਤੇ ਤਿਹਾੜ ਜੇਲ 'ਚ ਕੈਦ ਹਨ। ਅਮਰ ਸਿੰਘ ਇਸ ਤੋਂ ਪਹਿਲਾਂ ਵੀ ਚਿਦਾਂਬਰਮ 'ਤੇ ਦੋਸ਼ਾਂ ਦੇ ਆਪਣੇ ਵੀਡੀਓ ਜਾਰੀ ਕਰਦੇ ਰਹੇ ਹਨ। ਅਜਿਹੇ ਹੀ ਇਕ ਵੀਡੀਓ 'ਚ ਅਮਰ ਸਿੰਘ ਨੇ ਹਸਪਤਾਲ ਦੇ ਬੈੱਡ ਤੋਂ ਦਾਅਵਾ ਕੀਤਾ ਸੀ ਕਿ ਭ੍ਰਿਸ਼ਟਾਚਾਰ ਕੇਸ 'ਚ ਫਸੇ ਚਿਦਾਂਬਰਮ ਨੇ ਯੂ.ਪੀ.ਏ. ਸਰਕਾਰ 'ਚ ਵਿੱਤ ਮੰਤਰੀ ਦੇ ਤੌਰ 'ਤੇ ਕਈ ਕੰਪਨੀਆਂ ਨੂੰ ਮਨਮਾਨੇ ਤਰੀਕੇ ਨਾਲ ਪੈਸੇ ਵੰਡੇ ਸਨ। ਅਮਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਵੀਡੀਓਕਾਨ ਦੇ ਵੇਨੂੰਗੋਪਾਲ ਧੂਤ ਅਤੇ ਰਿਲਾਇੰਸ ਦੇ ਅਨਿਲ ਅੰਬਾਨੀ ਦੇ ਨਾਲ-ਨਾਲ ਭੂਸ਼ਣ ਸਟੀਲ, ਦੀਵਨ ਹਾਊਸਿੰਗ ਸਮੇਤ ਕਈ ਕਾਰਪੋਰੇਟ ਦਿੱਗਜਾਂ ਨੂੰ ਚਿਦਾਂਬਰਮ ਦੇ ਵਿੱਤ ਮੰਤਰੀ ਰਹਿੰਦੇ ਹੀ ਲੋਨ ਮਿਲੇ ਸਨ।


author

DIsha

Content Editor

Related News