ਅਲਵਰ ਦੇ ਸੰਸਦ ਮੈਂਬਰ ਮਹੰਤ ਚਾਂਦਨਾਥ ਦਾ ਦਿਹਾਂਤ

09/17/2017 9:38:53 AM

ਜੈਪੁਰ— ਰਾਜਸਥਾਨ ਦੀ ਅਲਵਰ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਹੰਤ ਚਾਂਦਨਾਥ ਦਾ ਬੀਮਾਰੀ ਕਾਰਨ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 61 ਸਾਲ ਦੇ ਸਨ। ਬਾਬਾ ਮਹੰਤਨਾਥ ਮਠ ਦੇ ਮਹੰਤ ਚਾਂਦਨਾਥ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ।
ਉਹ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੀ ਸਥਾਈ ਕਮੇਟੀ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਸਨ। ਉਹ 2004 ਤੋਂ 2008 ਤੱਕ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਵੀ ਰਹੇ।


Related News