ਅਲਵਰ ਗੈਂਗਰੇਪ : ਮਾਇਆਵਤੀ ਨੇ ਕੀਤੀ ਦੋਸ਼ੀਆਂ ਲਈ ਫਾਂਸੀ ਦੀ ਮੰਗ

Saturday, May 11, 2019 - 01:30 PM (IST)

ਅਲਵਰ ਗੈਂਗਰੇਪ : ਮਾਇਆਵਤੀ ਨੇ ਕੀਤੀ ਦੋਸ਼ੀਆਂ ਲਈ ਫਾਂਸੀ ਦੀ ਮੰਗ

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜਸਥਾਨ ਦੇ ਅਲਵਰ ਜ਼ਿਲੇ 'ਚ ਪਿਛਲੇ ਮਹੀਨੇ ਇਕ ਦਲਿਤ ਵਿਆਹੁਤਾ ਨਾਲ 5 ਲੋਕਾਂ ਵਲੋਂ ਉਸ ਦੇ ਪਤੀ ਦੇ ਸਾਹਮਣੇ ਸਮੂਹਕ ਬਲਾਤਕਾਰ ਕੀਤੇ ਜਾਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਦਿੱਤੇ ਗਏ ਬਿਆਨ 'ਚ ਕਿਹਾ ਕਿ ਅਲਵਰ 'ਚ ਹੋਈ ਵਾਰਦਾਤ ਨਾ ਸਿਰਫ ਦਲਿਤਾਂ ਸਿਰਫ ਔਰਤਾਂ ਦੇ ਸਨਮਾਨ ਨਾਲ ਜੁੜਿਆ ਮਾਮਲਾ ਹੈ, ਲਿਹਾਜਾ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਾਹ ਕਿ ਸਾਡੀ ਪਾਰਟੀ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਇਸ ਬੇਹੱਦ ਦੁਖਦ ਅਤੇ ਮੰਦਭਾਗੀ ਘਟਨਾ ਦਾ ਖੁਦ ਨੋਟਿਸ ਲਵੇ ਅਤੇ ਸਮੇਂ ਬੱਧ ਸੁਣਵਾਈ ਕਰ ਕੇ ਸਖਤ ਕਾਰਵਾਈ ਕਰੇ।

ਮਾਇਆਵਤੀ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਘੇਰਦੇ ਹੋਏ ਕਿਹਾ,''ਸਾਡੀ ਪਾਰਟੀ ਚਾਹੁੰਦੀ ਹੈ ਕਿ ਅਦਾਲਤ ਪੁਲਸ ਅਤੇ ਪ੍ਰਸ਼ਾਸਨ ਵਿਰੁੱਧ ਵੀ ਸਖਤ ਕਾਰਵਾਈ ਕਰੇ।'' ਮਾਇਆਵਤੀ ਨੇ ਭੀਮ ਆਰਮੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਇਸ ਸੰਗਠਨ ਦੇ ਲੋਕ ਜਿੱਥੇ ਕਾਂਗਰਸ ਲਈ ਵੋਟ ਮੰਗ ਰਹੇ ਸਨ। ਉੱਥੇ ਚੋਣ ਖਤਮ ਹੋਣ 'ਤੇ ਉਹ ਜੈਪੁਰ 'ਚ ਅਲਵਰ ਦਾ ਮਾਮਲਾ ਚੁੱਕ ਰਹੇ ਹਨ। ਸਾਡੀ ਪਾਰਟੀ ਦੇ ਲੋਕ ਅਜਿਹੇ ਸੰਗਠਾਂ ਤੋਂ ਜ਼ਰੂਰ ਸਾਵਧਾਨ ਰਹਿਣ। ਜ਼ਿਕਰਯੋਗ ਹੈ ਕਿ ਅਲਵਰ ਜ਼ਿਲੇ 'ਚ 26 ਅਪ੍ਰੈਲ ਨੂੰ ਇਕ ਵਿਆਹੁਤਾ ਨਾਲ ਉਸ ਦੇ ਪਤੀ ਦੇ ਸਾਹਮਣੇ 5 ਲੋਕਾਂ ਵਲੋਂ ਸਮੂਹਕ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਦੋਸ਼ੀਆਂ ਨੇ ਨਾ ਸਿਰਫ ਘਟਨਾ ਦਾ ਵੀਡੀਓ ਬਣਾਇਆ ਸਗੋਂ ਉਸ ਨੂੰ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤਾ ਸੀ।


author

DIsha

Content Editor

Related News