ਬਿਹਾਰ ''ਚ ਮਹਾਂਗਠਜੋੜ ਦੀ ਬਣੇਗੀ ਸਰਕਾਰ, 18 ਨਵੰਬਰ ਨੂੰ ਚੁੱਕੀ ਜਾਵੇਗੀ ਸਹੁੰ : ਤੇਜਸਵੀ ਯਾਦਵ
Wednesday, Nov 12, 2025 - 01:44 PM (IST)
ਪਟਨਾ : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਤੋੜ ਮਤਦਾਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਵਾਰ ਸੂਬੇ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ ਹੈ। ਤੇਜਸਵੀ ਨੇ ਇਹ ਵੀ ਕਿਹਾ ਕਿ ਮਹਾਂਗਠਜੋੜ ਨੂੰ ਸਪੱਸ਼ਟ ਬਹੁਮਤ ਮਿਲਣ ਜਾ ਰਿਹਾ ਹੈ ਅਤੇ ਨਵੀਂ ਸਰਕਾਰ 18 ਨਵੰਬਰ ਨੂੰ ਸਹੁੰ ਚੁੱਕੇਗੀ। ਪਟਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਤੇਜਸਵੀ ਯਾਦਵ ਨੇ ਕਿਹਾ, "ਇਸ ਵਾਰ ਬਿਹਾਰ ਵਿੱਚ 2020 ਦੇ ਮੁਕਾਬਲੇ 72 ਲੱਖ ਜ਼ਿਆਦਾ ਵੋਟਾਂ ਪਈਆਂ ਹਨ ਅਤੇ ਇਹ ਵੋਟਾਂ 'ਬਦਲਾਅ' ਦੇ ਹੱਕ ਵਿੱਚ ਹਨ।"
ਪੜ੍ਹੋ ਇਹ ਵੀ : ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਪਲਾਂ ਨੂੰ ਕੈਦ ਕਰਨ ਵਾਲੀ CCTV ਫੁਟੇਜ ਆਈ ਸਾਹਮਣੇ, ਭੂਚਾਲ ਵਾਂਗ ਕੰਬੀ ਧਰਤੀ
ਤੇਜਸਵੀ ਨੇ ਕਿਹਾ, "ਰਾਜ ਦੇ 72 ਲੱਖ ਲੋਕਾਂ ਨੇ ਨਿਤੀਸ਼ ਕੁਮਾਰ ਨੂੰ ਬਚਾਉਣ ਲਈ ਨਹੀਂ ਸਗੋਂ ਬਿਹਾਰ ਵਿੱਚ ਬਦਲਾਅ ਲਿਆਉਣ ਅਤੇ ਸਰਕਾਰ ਬਦਲਣ ਲਈ ਵੋਟ ਦਿੱਤੀ। ਲੋਕਾਂ ਨੇ ਮਹਾਂਗਠਜੋੜ ਦੇ ਹੱਕ ਵਿੱਚ ਵੋਟ ਦਿੱਤੀ ਹੈ ਅਤੇ ਅਸੀਂ 18 ਨਵੰਬਰ ਨੂੰ ਸਹੁੰ ਚੁੱਕਾਂਗੇ।" ਐਗਜ਼ਿਟ ਪੋਲ ਬਾਰੇ ਤੇਜਸਵੀ ਨੇ ਕਿਹਾ, "ਇਹ ਸਰਵੇਖਣ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਾਰ ਦੀ ਭਵਿੱਖਬਾਣੀ ਕਰ ਰਹੇ ਸਨ। 2024 ਵਿੱਚ ਕੁਝ ਮੀਡੀਆ ਆਊਟਲੈੱਟ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਨੂੰ ਲੋਕ ਸਭਾ ਵਿੱਚ 400 ਸੀਟਾਂ ਪਾਰ ਕਰਨ ਦਾ ਅਨੁਮਾਨ ਲਗਾ ਰਹੇ ਸਨ - ਤੁਸੀਂ ਨਤੀਜਾ ਦੇਖਿਆ।" ਉਨ੍ਹਾਂ ਦੋਸ਼ ਲਾਇਆ ਕਿ ਐਗਜ਼ਿਟ ਪੋਲ ਦੇ ਚੱਕਰ ਵਿਚ "ਲੋਕਾਂ ਨੇ ਮਹਾਨ ਅਦਾਕਾਰ ਧਰਮਿੰਦਰ ਨੂੰ ਵੀ ਮਾਰ ਦਿੱਤਾ", ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਪੱਤਰਕਾਰੀ ਨਹੀਂ ਦੇਖੀ।
ਪੜ੍ਹੋ ਇਹ ਵੀ : Delhi Blast : ਦੀਵਾਲੀ ਤੇ 26 ਜਨਵਰੀ ਨੂੰ ਬੰਬ ਧਮਾਕਾ ਕਰਨ ਦੀ ਸੀ ਸਾਜ਼ਿਸ਼, ਜਾਂਚ 'ਚ ਸਨਸਨੀਖੇਜ਼ ਖੁਲਾਸਾ
ਤੇਜਸਵੀ ਨੇ ਕਿਹਾ ਕਿ ਭਾਜਪਾ ਅਤੇ ਇਸਦੇ ਨੇਤਾਵਾਂ ਨੇ ਨਾਗਰਿਕਤਾ ਅਤੇ ਸੰਵਿਧਾਨਕ ਮੁੱਦਿਆਂ 'ਤੇ ਦੋਹਰੇ ਮਾਪਦੰਡ ਅਪਣਾਏ ਹਨ ਅਤੇ ਚੇਤਾਵਨੀ ਦਿੱਤੀ ਕਿ ਬਿਹਾਰ ਦੇ ਲੋਕ ਲੋਕਤੰਤਰ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ, "ਬਿਹਾਰ ਲੋਕਤੰਤਰ ਦੀ ਮਾਂ ਹੈ ਅਤੇ ਅਸੀਂ ਇੱਥੇ ਲੋਕਤੰਤਰ ਨੂੰ ਮਰਨ ਨਹੀਂ ਦੇਵਾਂਗੇ।" ਭਾਜਪਾ ਆਗੂ ਵੋਟਾਂ ਦੀ ਗਿਣਤੀ ਵਾਲੇ ਦਿਨ ਗਿਣਤੀ ਪ੍ਰਕਿਰਿਆ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰਨਗੇ। ਤੇਜਸਵੀ ਨੇ ਕਿਹਾ, "ਇਹ ਲੋਕ ਵੋਟਾਂ ਦੀ ਗਿਣਤੀ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰਨਗੇ। ਅਸੀਂ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਅਜਿਹਾ ਨਹੀਂ ਹੋਣ ਦੇਵਾਂਗੇ।"
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਮੀਡੀਆ 'ਤੇ ਸਵਾਲ ਉਠਾਉਂਦੇ ਹੋਏ ਯਾਦਵ ਨੇ ਕਿਹਾ, "ਇਨ੍ਹਾਂ ਚੈਨਲਾਂ ਦੀ ਭਰੋਸੇਯੋਗਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਨ੍ਹਾਂ ਨੇ ਮਹਾਨ ਅਦਾਕਾਰ ਧਰਮਿੰਦਰ ਦੀ ਮੌਤ ਬਾਰੇ ਝੂਠੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਸਨ। ਕੁਝ ਚੈਨਲਾਂ ਨੇ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਵਿੱਚ ਲਾਹੌਰ, ਇਸਲਾਮਾਬਾਦ ਅਤੇ ਕਰਾਚੀ 'ਤੇ ਕਬਜ਼ਾ ਕਰ ਲਿਆ ਸੀ। ਇਹੀ ਇਹਨਾਂ ਲੋਕਾਂ ਦੀ ਪੱਤਰਕਾਰੀ ਹੈ।" ਤੇਜਸਵੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਵਾਰ ਫਤਵਾ ਪੂਰੀ ਤਰ੍ਹਾਂ ਮਹਾਂਗਠਜੋੜ ਦੇ ਹੱਕ ਵਿੱਚ ਹੈ ਅਤੇ ਕਿਹਾ, "ਬਿਹਾਰ ਦੇ ਲੋਕਾਂ ਨੇ ਮੌਜੂਦਾ ਸਰਕਾਰ ਦੇ ਕੁਸ਼ਾਸਨ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਭਾਰੀ ਵੋਟ ਦਿੱਤੀ ਹੈ।"
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
