ਯਾਤਰਾ ਦੌਰਾਨ ਟਰੇਨ ’ਚ ਜੱਜ ਨੂੰ ਆਈ ਮੁਸ਼ਕਲ, ਹਾਈ ਕੋਰਟ ਨੇ ਰੇਲਵੇ ਤੋਂ ਮੰਗਿਆ ਸਪਸ਼ਟੀਕਰਨ
Friday, Jul 21, 2023 - 01:50 PM (IST)
ਜਲੰਧਰ, (ਇੰਟ.)– ਇਲਾਹਾਬਾਦ ਹਾਈ ਕੋਰਟ ਨੇ ਜੱਜ ਨੂੰ ਟਰੇਨ ਵਿਚ ਮੁਸ਼ਕਲ ਆਉਣ ’ਤੇ ਭਾਰਤੀ ਰੇਲਵੇ ਦੇ ਅਫਸਰਾਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਹਾਈ ਕੋਰਟ ਨੇ ਇਸ ਸਬੰਧੀ ਉੱਤਰ-ਮੱਧ ਰੇਲਵੇ ਦੇ ਜਨਰਲ ਮੈਨੇਜਰ ਨੂੰ ਪੱਤਰ ਭੇਜਿਆ ਹੈ, ਜਿਸ ਵਿਚ ਪੂਰੇ ਘਟਨਾਚੱਕਰ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਕਸੂਰਵਾਰ ਅਫਸਰਾਂ ਤੋਂ ਸਪਸ਼ਟੀਕਰਨ ਮੰਗੇ ਜਾਣ ਦਾ ਹੁਕਮ ਦਿੱਤਾ ਹੈ।
ਹਾਈ ਕੋਰਟ ਨੇ ਪੱਤਰ ਵਿਚ ਦੱਸਿਆ ਕਿ ਜਸਟਿਸ ਗੌਤਮ ਚੌਧਰੀ ਨਵੀਂ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਲਈ ਯਾਤਰਾ ਕਰ ਰਹੇ ਸਨ। ਹਾਲਾਂਕਿ ਮਾਮਲਾ 8 ਜੁਲਾਈ ਦਾ ਹੈ ਪਰ ਇਲਾਹਾਬਾਦ ਹਾਈ ਕੋਰਟ ਦੇ ਰਜਿਸਟ੍ਰਾਰ ਪ੍ਰੋਟੋਕਾਲ ਆਸ਼ੀਸ਼ ਕੁਮਾਰ ਸ਼੍ਰੀਵਾਸਤਵ ਨੇ 14 ਜੁਲਾਈ ਨੂੰ ਪੱਤਰ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਜਸਟਿਸ ਚੌਧਰੀ ਪੁਰਸ਼ੋਤਮ ਐਕਸਪ੍ਰੈੱਸ (ਟਰੇਨ ਨੰ. 12802) ਦੇ ਏ. ਸੀ.-1 ਕੋਚ ਵਿਚ ਨਵੀਂ ਦਿੱਲੀ ਤੋਂ ਆਪਣੀ ਪਤਨੀ ਨਾਲ ਪ੍ਰਯਾਗਰਾਜ ਆ ਰਹੇ ਸਨ।
ਇਹ ਵੀ ਪੜ੍ਹੋ- ਮੀਂਹ ਨਾਲ ਭਰੇ ਟੋਏ 'ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਕਾਰਨ ਮੌਤ, ਪਿੰਡ 'ਚ ਪਸਰਿਆ ਸੋਗ
ਕੀ ਹੈ ਪੂਰਾ ਮਾਮਲਾ?
ਪੱਤਰ ਵਿਚ ਦੱਸਿਆ ਗਿਆ ਹੈ ਕਿ ਟਰੇਨ 3 ਘੰਟੇ ਤੋਂ ਵੱਧ ਲੇਟ ਆਈ ਸੀ। ਟੀ. ਟੀ. ਈ. ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ। ਇਸ ਦੇ ਬਾਵਜੂਦ ਜੱਜ ਦੀ ਮਦਦ ਕਰਨ ਅਤੇ ਲੋੜ ਪੂਰੀ ਕਰਨ ਲਈ ਕੋਚ ਵਿਚ ਕੋਈ ਜੀ. ਆਰ. ਪੀ. ਕਰਮਚਾਰੀ ਨਹੀਂ ਮਿਲਿਆ।
ਇਸ ਤੋਂ ਇਲਾਵਾ ਵਾਰ-ਵਾਰ ਕਾਲ ਕਰਨ ’ਤੇ ਵੀ ਪੈਂਟਰੀਕਾਰ ਕਰਮਚਾਰੀ ਨੇ ਧਿਆਨ ਨਹੀਂ ਦਿੱਤਾ। ਜਸਟਿਸ ਪਰਿਵਾਰ ਨੂੰ ਨਾ ਖਾਣ ਲਈ ਕੁਝ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਗਈ। ਇਸ ’ਤੇ ਜਸਟਿਸ ਨੇ ਪੈਂਟਰੀਕਾਰ ਮੈਨੇਜਰ ਰਾਜ ਤ੍ਰਿਪਾਠੀ ਨੂੰ ਫੋਨ ਕੀਤਾ ਪਰ ਉਨ੍ਹਾਂ ਵੀ ਫੋਨ ਨਾ ਚੁੱਕਿਆ।
ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਘਟਨਾ ਕਾਰਨ ਜੱਜ ਨੂੰ ਕਾਫੀ ਮੁਸ਼ਕਲ ਆਈ। ਇਸ ਬਾਰੇ ਜਸਟਿਸ ਚੌਧਰੀ ਨੇ ਰੇਲਵੇ ਦੇ ਅਧਿਕਾਰੀਆਂ, ਜੀ. ਆਰ. ਪੀ. ਕਰਮਚਾਰੀਆਂ ਤੇ ਪੈਂਟਰੀਕਾਰ ਮੈਨੇਜਰ ਦੇ ਵਤੀਰੇ ਤੇ ਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਰੇਲਵੇ ਦੇ ਜਨਰਲ ਮੈਨੇਜਰ ਨੂੰ ਦੋਸ਼ੀ ਕਰਮਚਾਰੀਆਂ ਤੋਂ ਸਪਸ਼ਟੀਕਰਨ ਮੰਗਣ ਲਈ ਕਿਹਾ ਹੈ। ਜੱਜ ਨੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਸਬੰਧੀ ਕੋਰਟ ’ਚ ਜਵਾਬ ਭੇਜਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8