UP ''ਚ ਮਿਲੀ ਅਨੋਖੀ ਮੱਛੀ, 5 ਲੱਖ ਰੁਪਏ ਲੱਗ ਚੁੱਕੀ ਹੈ ਕੀਮਤ

10/11/2019 2:08:32 PM

ਸ਼ਮਲੀ—ਉੱਤਰ ਪ੍ਰਦੇਸ਼ 'ਚ ਸ਼ਮਲੀ ਜ਼ਿਲੇ ਦੇ ਕੈਰਾਨਾ ਇਲਾਕੇ 'ਚ ਇੱਕ ਮੱਛੀ ਲੋਕਾਂ ਲਈ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਹੈ, ਜਦੋਂ ਉਸ ਦੇ ਪੇਟ 'ਤੇ 'ਅੱਲਾਹ' ਸ਼ਬਦ ਲਿਖਿਆ ਦੇਖਿਆ ਗਿਆ। ਹੁਣ ਤੱਕ ਕਈ ਲੋਕ ਉਸ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇਹ ਦੱਸਿਆ ਜਾਂਦਾ ਹੈ ਕਿ ਇਸ ਮੱਛੀ ਦੀ ਲਗਭਗ 5 ਲੱਖ ਰੁਪਏ ਕੀਮਤ ਲੱਗ ਚੁੱਕੀ ਹੈ।

ਕੈਰਾਨਾ 'ਚ ਮੱਛੀ ਪਾਲਣ ਦਾ ਕੰਮ ਕਰਨ ਵਾਲਾ ਸ਼ਬਾਬ ਅਹਿਮਦ ਇਸ ਨੂੰ ਆਪਣੇ ਐਕੁਵੇਰੀਅਮ 'ਚ ਪਾਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਲਗਭਗ 8 ਮਹੀਨੇ ਪਹਿਲਾਂ ਉਹ ਇਸ ਮੱਛੀ ਨੂੰ ਲੈ ਕੇ ਆਇਆ ਸੀ। ਐਕੁਵੇਰੀਅਮ 'ਚ ਜਿਵੇਂ-ਜਿਵੇਂ ਇਹ ਮੱਛੀ ਵੱਡੀ ਹੋ ਰਹੀ ਹੈ, ਉਸ ਦੇ ਪੇਟ 'ਚੇ ਲਿਖਿਆ ਪੀਲੇ ਰੰਗ ਦਾ 'ਅੱਲਾਹ' ਸ਼ਬਦ ਨਜ਼ਰ ਆਉਣ ਲੱਗਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਤੋਂ ਇਹ ਮੱਛੀ ਉਨ੍ਹਾਂ ਦੇ ਘਰ 'ਚ ਆਈ ਹੈ ਤਾਂ ਉਸ ਸਮੇਂ ਤੋਂ ਉਨ੍ਹਾਂ ਦੇ ਪਰਿਵਾਰ 'ਚ ਕਾਫੀ ਤਰੱਕੀ ਹੋਈ ਹੈ।

ਸ਼ਬਾਬ ਦਾ ਕਹਿਣਾ ਹੈ ਕਿ ਹੁਣ ਇਸ ਮੱਛੀ ਦੀ ਲੱਖਾਂ ਰੁਪਇਆ 'ਚ ਬੋਲੀ ਲੱਗਣ ਲੱਗੀ ਹੈ। ਉਨ੍ਹਾਂ ਨੇ ਕਿਹਾ ਹੈ, ''ਸ਼ਮਲੀ ਨੇ ਹਾਜ਼ੀ ਰਾਸ਼ਿਦ ਖਾਨ ਨੇ ਇਸ ਮੱਛੀ ਦੀ 5 ਲੱਖ ਰੁਪਏ ਕੀਮਤ ਲਗਾਈ ਹੈ ਹਾਲਾਂਕਿ ਮੈਂ ਹੁਣ ਹੋਰ ਜ਼ਿਆਦਾ ਕੀਮਤ ਲਗਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ।''

ਸ਼ਬਾਬ ਅਹਿਮਦ ਨੇ ਇਸ ਮੱਛੀ ਨਾਲ ਐਕੁਵੇਰੀਅਮ 'ਚ 10 ਹੋਰ ਮੱਛੀਆਂ ਨੂੰ ਵੀ ਰੱਖਿਆ ਹੈ। ਇਸ ਅਨੋਖੀ ਮੱਛੀ ਤੋਂ ਹੋਰ ਮੱਛੀਆਂ ਕਾਫੀ ਛੋਟੀਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਅੱਲਾਹ ਲਿਖੀ ਮੱਛੀ ਕੁਦਰਤ ਦਾ ਕ੍ਰਿਸ਼ਮਾ ਹੈ।


Iqbalkaur

Content Editor

Related News