ਕੇਰਲ 'ਚ ਤਬਲੀਗੀ ਜਮਾਤ ਨਾਲ ਜੁੜੇ ਸਾਰੇ ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ : CM
Friday, Apr 24, 2020 - 12:25 AM (IST)

ਤਿਰੂਵੰਤਪੁਰਮ— ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਵੀ ਵੱਡੇ ਪੱਧਰ 'ਤੇ ਫੈਲ ਚੁੱਕਿਆ ਹੈ। ਇਹੀ ਵਜ੍ਹਾ ਹੈ ਕਿ ਕੇਂਦਰ ਵਲੋਂ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਭਾਰਤ 'ਚ ਸ਼ੁਰੂਆਤ ਵਿਚ ਬਹੁਤ ਹੱਦ ਤਕ ਸਥਿਤੀ ਸੰਭਲੀ ਹੋਈ ਸੀ ਪਰ ਦਿੱਲੀ ਦੇ ਨਿਜ਼ਾਮੂਦੀਨ 'ਚ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਦੇ ਰੂਪ 'ਚ ਕੋਰੋਨਾ ਦਾ ਅਜਿਹਾ ਕਲੱਸਟਰ ਆਇਆ ਜਿਸ ਨੇ ਪੂਰੇ ਦੇਸ਼ 'ਚ ਹੰਗਾਮਾ ਕੀਤਾ ਹੈ। ਦੇਸ਼ ਦੇ ਸਾਰੇ ਪਾਜ਼ੀਟਿਵ ਕੇਸਾਂ 'ਚ ਭਾਰੀ ਸੰਖਿਆਂ ਅਜਿਹੇ ਮਾਮਲਿਆਂ ਦੀ ਸੀ ਜਿਸਦਾ ਸਬੰਧ ਇਸ ਜਮਾਤ ਨਾਲ ਜੁੜਿਆ ਸੀ। ਇਸ ਕਲੱਸਟਰ ਸਾਹਮਣੇ ਆਉਣ ਤੋਂ ਬਆਦ ਸਾਰੇ ਸੂਬਿਆਂ ਨੇ ਆਪਣੇ-ਆਪਣੇ ਸ਼ਹਿਰਾ 'ਚ ਜਮਾਤ ਨਾਲ ਜੁੜੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਵੀਰਵਾਰ ਨੂੰ ਕੋਰੋਨਾ ਪਾਜ਼ੀਟਿਵ ਦੀ ਅਪਡੇਟ ਦਿੰਦੇ ਸਮੇਂ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਨੇ ਦੱਸਿਆ ਕਿ ਤਬਲੀਗੀ ਸਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਤੋਂ ਕੇਰਲ ਆਉਣ ਵਾਲੇ ਸਾਰੇ ਲੋਕਾਂ ਦਾ ਪਤਾ ਲੱਗ ਚੁੱਕਿਆ ਹੈ ਤੇ ਉਨ੍ਹਾਂ ਦਾ ਟੈਸਟ ਵੀ ਕੀਤਾ ਗਿਆ ਹੈ। ਮੈਂ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰੇ 'ਚ ਅਫਵਾਹਾਂ ਫੈਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਤੋਂ ਕੇਰਲ ਗਏ ਜਮਾਤ ਨਾਲ ਜੁੜੇ ਅਜੇ ਬਹੁਤ ਸਾਰੇ ਲੋਕ ਗਾਇਬ ਹਨ ਕਿਉਂਕਿ ਉਨ੍ਹਾਂ ਦੇ ਮੋਬਾਇਲ ਫੋਨ ਬੰਦ ਆ ਰਹੇ ਹਨ ਪਰ ਹੁਣ ਸੂਬੇ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਖੰਡਨ ਕਰ ਦਿੱਤਾ ਹੈ। ਵੀਰਵਾਰ ਨੂੰ ਕੇਰਲ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਦੇ 10 ਨਵੇਂ ਮਾਮਲੇ ਆਏ ਹਨ। ਜਾਣਕਾਰੀ ਅਨੁਸਾਰ ਸੂਬੇ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 8 ਮਰੀਜ਼ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ। ਸੂਬੇ 'ਚ ਕੋਰੋਨਾ ਦੇ ਹੁਣ ਤਕ ਕੁੱਲ 447 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਿਸ 'ਚ 129 ਲੋਕਾਂ ਦਾ ਹੁਣ ਵੀ ਹਸਪਤਾਲਾਂ 'ਚ ਇਲਾਜ਼ ਚੱਲ ਰਿਹਾ ਹੈ।