ਘਪਲੇ ਦਾ ਸਾਰਾ ਪੈਸਾ ਅਜੇ ਵੀ ਮਾਲਵਿੰਦਰ ਦੀ ਕੰਪਨੀ ਕੋਲ

Thursday, Feb 13, 2020 - 01:31 AM (IST)

ਘਪਲੇ ਦਾ ਸਾਰਾ ਪੈਸਾ ਅਜੇ ਵੀ ਮਾਲਵਿੰਦਰ ਦੀ ਕੰਪਨੀ ਕੋਲ

ਨਵੀਂ ਦਿੱਲੀ – ਦਿੱਲੀ ਪੁਲਸ ਨੇ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਡਾਇਰੈਕਟਰ ਮਾਲਵਿੰਦਰ ਸਿੰਘ ਦੇ ਉਸ ਦਾਅਵੇ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਖਾਰਿਜ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਸਬੰਧਿਤ ਸੰਸਥਾਵਾਂ ਦਾ ਪੈਸਾ ਵਾਪਸ ਕਰ ਦਿੱਤਾ ਹੈ।

ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ. ਐੱਫ. ਐੱਲ.) ਦੇ ਧਨ ਦੀ ਹੇਰਾਫੇਰੀ ਦੇ ਦੋਸ਼ ਵਿਚ ਮਾਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਸ ਨੇ ਅਦਾਲਤ ਵਿਚ ਕਿਹਾ ਕਿ ਇਹ ਪੈਸਾ ਅਜੇ ਵੀ ਆਰ. ਐੱਫ. ਐੱਲ. ਦੀ ਮਾਲਕਾਨਾ ਕੰਪਨੀ ਆਰ. ਐੱਚ. ਸੀ. ਦੇ ਕੋਲ ਹੈ। ਇਸ ਕੰਪਨੀ ਦਾ ਕੰਟਰੋਲ ਮਾਲਵਿੰਦਰ ਦੇ ਕੋਲ ਹੈ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਦਰਜ ਮਾਮਲੇ ਵਿਚ ਮਾਲਵਿੰਦਰ ਦੀ ਜ਼ਮਾਨਤ ਪਟੀਸ਼ਨ ’ਤੇ ਬਹਿਸ ਦੌਰਾਨ ਮੁੱਖ ਮੈਟਰੋਪਾਲੀਟਨ ਮੈਜਿਸਟਰੇਟ ਗੁਰਮੋਹਿਨਾ ਕੌਰ ਦੇ ਸਾਹਮਣੇ ਇਹ ਦਲੀਲ ਦਿੱਤੀ ਗਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 14 ਫਰਵਰੀ ਨੂੰ ਮੁਕੱਰਰ ਕੀਤੀ ਹੈ।


author

Inder Prajapati

Content Editor

Related News