ਲਾਕਡਾਊਨ : '15 ਮਈ ਤਕ ਬੰਦ ਰੱਖੇ ਜਾਣ ਦੇਸ਼ ਦੇ ਸਾਰੇ ਮਾਲ ਅਤੇ ਸਕੂਲ'

04/08/2020 12:55:31 AM

ਨਵੀਂ ਦਿੱਲੀ — ਲਾਡਕਾਊਨ ਅੱਗੇ ਵਧੇ ਜਾਂ ਨਹੀਂ? ਬਹੁਤ ਸਾਰ ਲੋਕਾਂ ਦੀ ਜ਼ੁਬਾਨ 'ਤੇ ਇਹੀ ਇਕ ਸਵਾਲ ਹੈ। ਕੇਂਦਰ ਸਰਕਾਰ ਹਾਲੇ ਖੁੱਲ੍ਹ ਕੇ ਜਵਾਬ ਨਹੀਂ ਦੇ ਰਹੀ। ਸੂਬਿਆਂ ਦੇ ਮੁੱਖ ਮੰਤਰੀ ਲਾਕਡਾਊਨ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ, ਫੈਸਲਾ ਕੇਂਦਰ 'ਤੇ ਛੱਡਣਾ ਹੈ। ਸਾਰੇ ਕਹਿ ਰਹੇ ਹਨ ਕਿ ਜੋ ਹੋਵੇਗਾ, ਲੜੀਬੱਧ ਤਰੀਕੇ ਨਾਲ ਹੋਵੇਗਾ। ਇਸ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਕੇਂਦਰੀ ਮੰਤਰੀਆਂ ਦੇ ਸਮੂਹ ਨੇ ਅਹਿਮ ਸਿਫਾਰਿਸ਼ ਕੀਤੀ ਹੈ। GoM ਚਾਹੁੰਦਾ ਹੈ ਕਿ ਭਾਵੇ ਲਾਕਡਾਊਨ ਅੱਗੇ ਵਧੇ ਜਾਂ ਨਹੀਂ, 15 ਮਈ ਤਕ ਦੇਸ਼ ਦੇ ਸਾਰੇ ਐਜੁਕੇਸ਼ਨਲ ਇੰਸਟੀਚਿਊਟ (ਸਕੂਲ/ਕਾਲਜ) ਬੰਦ ਰੱਖੇ ਜਾਣ। ਨਾਲ ਹੀ ਹਰੇਕ ਤਰ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਰੋਕ ਵੀ ਜਾਰੀ ਰਹੇ। ਇਸ ਦੌਰਾਨ ਸਾਰੇ ਮਾਲ ਵੀ ਬੰਦ ਰੱਖੇ ਜਾਣ।
ਪੜ੍ਹੋ ਇਹ ਖਾਸ ਖਬਰ : ਪਿਛਲੇ 24 ਘੰਟੇ 'ਚ ਕੋਰੋਨਾ ਦੇ 508 ਨਵੇਂ ਮਾਮਲੇ, ਹੁਣ ਤਕ 124 ਲੋਕਾਂ ਦੀ ਮੌਤ
ਕੀ ਪੀ.ਐੱਮ. ਮੰਨਣਗੇ GoM ਦੀ ਸਿਫਾਰਿਸ਼?
ਇਸ GoM ਦੀ ਕਮਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ ਹੈ। ਇਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸ਼ਾਮਲ ਹਨ। GoM ਨੇ ਚਰਚਾ ਤੋਂ ਬਾਅਦ ਇਹ ਤੈਅ ਕੀਤਾ ਕਿ ਮੌਜੂਦਾ ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ, ਧਾਰਮਿਕ ਸਥਾਨ, ਸ਼ਾਪਿੰਗ ਮਾਲ ਅਤੇ ਐਜੁਕੇਸ਼ਨਲ ਇੰਸਟੀਚਿਊਟ ਨੂੰ ਘੱਟੋਂ ਘੱਟ ਅਗਲੇ 4 ਹਫਤੇ ਤਕ ਨਾ ਖੋਲ੍ਹਣ ਦਿੱਤਾ ਜਾਵੇ। ਸਰਕਾਰ ਇਹ ਸੋਚ ਰਹੀ ਹੈ ਕਿ ਗਰਮੀ ਦੀਆਂ ਛੁੱਟੀਆਂ ਦੇ ਚੱਲਦੇ ਸਕੂਲ ਅਤੇ ਕਾਲਜ ਉਂਝ ਹੀ ਬੰਦ ਰਹਿਣਗੇ। ਕੋਰੋਨਾ ਇੰਫੈਕਸ਼ਨ ਨੂੰ ਰੋਕਣ ਲਈ ਸਾਰੇ ਧਾਰਮਿਕ ਸੰਗਠਨਾਂ ਦੀਆਂ ਸਰਗਰਮੀਆਂ 'ਤੇ 15 ਮਈ ਤਕ ਰੋਕ ਲਗਾਏ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਆਖਰੀ ਫੈਸਲਾ ਲੈਣਗੇ।

ਇਨ੍ਹਾਂ ਨੂੰ GoM ਦਾ ਸਲਾਮ
ਕੇਂਦਰੀ ਮੰਤਰੀਆਂ ਦੇ ਸਮੂਹ ਨੇ ਕੋਰੋਨਾ ਵਾਇਰਸ ਨਾਲ ਲੜਾਈ 'ਚ ਲੱਗੇ ਲੋਕਾਂ ਨੂੰ ਧੰਨਵਾਦ ਕਿਹਾ ਹੈ। ਡਾਕਟਰਾਂ, ਹੈਲਥ ਪ੍ਰੋਫੈਸ਼ਨਲਸ, ਸੁਰੱਖਿਆ ਕਰਮਚਾਰੀ ਅਤੇ ਬਾਕੀ ਸਾਰੇ ਲਾਕਡਾਊਨ ਦੌਰਾਨ ਜੋ ਜ਼ਰੂਰਤ ਦਾ ਸਾਮਾਨ ਪਹੁੰਚਾਉਣ 'ਚ ਲੱਗੇ ਹੋਏ ਹਨ, ਉਨ੍ਹਾਂ ਲਈ GoM ਨੇ ਧੰਨਵਾਦ ਕੀਤਾ ਹੈ। ਮੰਗਲਵਾਰ ਦੀ ਬੈਠਕ 'ਚ ਕੈਬਨਿਟ ਦੇ ਕਈ ਮੰਤਰੀ ਵੀ ਸ਼ਾਮਲ ਹੋਏ। ਮੀਟਿੰਗ 'ਚ ਪਿਊਸ਼ ਗੋਇਲ, ਰਾਮਵਿਲਾਸ ਪਾਸਵਾਨ, ਧਰਮਿੰਦਰ ਪ੍ਰਧਾਨ, ਨਰਿੰਦਰ ਸਿੰਘ ਤੋਮਰ, ਰਮੇਸ਼ ਪੋਖਰਿਆਲ ਰਿਸ਼ੰਕ ਮੌਜੂਦ ਰਹੇ।

ਪੜ੍ਹੋ ਇਹ ਖਾਸ ਖਬਰ : ਚੀਨ 'ਚ ਹੋਰ ਖਤਰਨਾਕ ਹੋਇਆ ਕੋਰੋਨਾ, ਸਾਈਲੈਂਟ ਕਿੱਲਰ ਬਣ ਪਰਤਿਆ ਨਵਾਂ ਵਾਇਰਸ


Inder Prajapati

Content Editor

Related News