ਇਕੋਂ ਪਰਿਵਾਰ ਦੇ 4 ਜੀਅ ਘਰ ''ਚ ਮਿਲੇ ਮ੍ਰਿਤਕ

Monday, Oct 14, 2024 - 02:30 PM (IST)

ਇਕੋਂ ਪਰਿਵਾਰ ਦੇ 4 ਜੀਅ ਘਰ ''ਚ ਮਿਲੇ ਮ੍ਰਿਤਕ

ਕੋਚੀ- ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਵਿਚ ਸੋਮਵਾਰ ਨੂੰ ਦੋ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਜੀਅ ਆਪਣੇ ਘਰ ਵਿਚ ਮ੍ਰਿਤਕ ਮਿਲੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਚੋਟਾਨਿਕਾਰਾ ਇਲਾਕੇ ਵਿਚ ਵਾਪਰੀ। ਸਥਾਨਕ ਲੋਕਾਂ ਨੂੰ ਜੋੜੇ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ 'ਚੋਂ ਮਿਲੀਆਂ। ਪਤੀ-ਪਤਨੀ ਦੋਵੇਂ ਅਧਿਆਪਕ ਸਨ। ਵਾਰਡ ਮੈਂਬਰ ਨੇ ਇਸ ਸਬੰਧ ਵਿਚ ਪੁਲਸ ਨੂੰ ਸੂਚਨਾ ਦਿੱਤੀ। 

ਘਰ ਵਿਚ 12 ਸਾਲਾ ਪੁੱਤਰ ਅਤੇ 9 ਸਾਲਾ ਧੀ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਸਨ, ਜਦੋਂ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਸਨ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੇ ਅਸਲ ਹਲਾਤਾਂ ਅਤੇ ਕਾਰਨਾਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਜੋੜਾ ਸੋਮਵਾਰ ਨੂੰ ਸਕੂਲ ਨਹੀਂ ਪਹੁੰਚਿਆ। ਉਨ੍ਹਾਂ ਦੇ ਸਕੂਲ ਨੇ ਸਥਾਨਕ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਸੀ।


author

Tanu

Content Editor

Related News