ਆ ਗਿਆ ਏਲੀਅਨ; ਕਰ ਰਿਹਾ ਲੋਕਾਂ 'ਤੇ ਹਮਲਾ, ਜਾਣੋ ਪੂਰੀ ਸੱਚਾਈ

Friday, Jan 10, 2025 - 04:46 PM (IST)

ਆ ਗਿਆ ਏਲੀਅਨ; ਕਰ ਰਿਹਾ ਲੋਕਾਂ 'ਤੇ ਹਮਲਾ, ਜਾਣੋ ਪੂਰੀ ਸੱਚਾਈ

ਬਾੜਮੇਰ- ਏਲੀਅਨ ਵਰਗੇ ਜਾਨਵਰ ਦੀਆਂ ਤਸਵੀਰਾਂ ਨੇ ਸਨਸਨੀ ਮਚਾ ਰੱਖੀ ਹੈ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਏਲੀਅਨ ਰਾਜਸਥਾਨ ਦੇ ਬਾੜਮੇਰ 'ਚ ਵੇਖਿਆ ਗਿਆ ਹੈ। ਇਸ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਏਲੀਅਨ ਨੇ ਕੁਝ ਲੋਕਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਵੀ ਕੀਤਾ ਹੈ। 

ਇਹ ਵੀ ਪੜ੍ਹੋ- ਇਹ ਪਿੰਡ ਬਣਿਆ ਟਾਪੂ; ਘਰ ਛੱਡਣ ਨੂੰ ਮਜ਼ਬੂਰ ਹੋਏ ਲੋਕ, ਜਾਣੋ ਕੀ ਹੈ ਵਜ੍ਹਾ

ਬਾੜਮੇਰ ਵਿਚ ਏਲੀਅਨ ਵਰਗੇ ਜਾਨਵਰ ਦੀਆਂ ਤਸਵੀਰਾਂ ਦੇ ਵਾਇਰਲ ਹੋਣ ਮਗਰੋਂ ਡਰ ਦਾ ਮਾਹੌਲ ਪੈਦਾ ਹੋ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਏਲੀਅਨ ਬਾੜਮੇਰ ਦੇ ਗੁੜਾਮਾਲਾਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੇਖਿਆ ਗਿਆ ਹੈ। ਇੰਟਰਨੈੱਟ 'ਤੇ ਲੋਕ ਏਲੀਅਨ ਬਾਰੇ ਸਵਾਲ ਪੁੱਛ ਰਹੇ ਹਨ ਅਤੇ ਸਰਚ ਕਰ ਰਹੇ ਹਨ ਕਿ ਕੀ ਏਲੀਅਨ ਕਿੱਥੇ ਆਇਆ ਹੈ? ਕੀ ਭਾਰਤ ਵਿਚ ਏਲੀਅਨ ਆਏ ਹਨ? ਉੱਥੇ ਹੀ ਬਾੜਮੇਰ ਜੰਗਲਾਤ ਵਿਭਾਗ ਨੇ ਏਲੀਅਨ ਹੋਣ ਦੀ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ। 

ਇਹ ਵੀ ਪੜ੍ਹੋ- 8 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਪੜ੍ਹੋ IMD ਦੀ ਤਾਜ਼ਾ ਅਪਡੇਟ

ਦਰਅਸਲ ਏਲੀਅਨ ਨੂੰ ਲੈ ਕੇ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹ ਡਿਜੀਟਲ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਵੀਡੀਓ ਜ਼ਰੀਏ ਪਹਿਲਾਂ ਹੀ ਸਨਸਨੀ ਫੈਲਾਈ ਹੋਈ ਸੀ। ਹੁਣ ਬਾੜਮੇਰ ਦੇ ਜੰਗਲਾਤ ਵਿਭਾਗ ਵਲੋਂ ਵੀ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਤਸਵੀਰਾਂ Fake ਹਨ। 

ਇਹ ਵੀ ਪੜ੍ਹੋ- ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News