Alibaba ਅਤੇ Jack Ma ਨੂੰ ਭਾਰਤੀ ਅਦਾਲਤ ਨੇ ਭੇਜਿਆ ਸੰਮਨ, ਲੱਗਾ ਇਹ ਦੋਸ਼

07/26/2020 3:02:07 PM

ਨਵੀਂ ਦਿੱਲੀ — ਇੱਕ ਭਾਰਤੀ ਅਦਾਲਤ ਨੇ ਚੀਨੀ ਦਿੱਗਜ ਕੰਪਨੀ 'ਅਲੀਬਾਬਾ' ਅਤੇ ਇਸਦੇ ਸੰਸਥਾਪਕ ਜੈਕ ਮਾ ਨੂੰ ਕੋਰਟ ਦਾ ਸੰਮਨ ਭੇਜਿਆ ਹੈ। ਇਹ ਸੰਮਨ ਉਸ ਕੇਸ ਵਿਚ ਭੇਜਿਆ ਗਿਆ ਹੈ ਜਿਸ ਵਿਚ ਕੰਪਨੀ ਨੇ ਭਾਰਤ ਦੇ ਇਕ ਕਾਮੇ ਨੂੰ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਬਰਖਾਸਤ ਕੀਤਾ ਸੀ। ਕੰਪਨੀ ਦੇ ਇਕ ਸਾਬਕਾ ਕਰਮਚਾਰੀ ਨੇ ਕਿਹਾ ਹੈ ਕਿ ਕੰਪਨੀ ਦੀ ਐਪ 'ਤੇ ਇਕ ਜਾਅਲੀ ਖ਼ਬਰ ਫੈਲ ਰਹੀ ਹੈ, ਜਿਸ ਖਿਲਾਫ ਕਰਮਚਾਰੀ ਬੋਲਿਆ ਅਤੇ ਫਿਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਕੁਝ ਹਫ਼ਤੇ ਪਹਿਲਾਂ ਭਾਰਤ ਨੇ 59 ਚੀਨੀ ਐਪ 'ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿਚ ਅਲੀਬਾਬਾ ਦੀ ਐਪ ਯੂਸੀ ਨਿਊਜ਼ ਅਤੇ ਯੂਸੀ ਬਰਾਊਜ਼ਰ ਸ਼ਾਮਲ ਹਨ। ਲੱਦਾਖ ਦੀ ਸਰਹੱਦ 'ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਤਣਾਅ ਦੇ ਬਾਅਦ ਇਹ ਪਾਬੰਦੀ ਲਗਾਈ ਗਈ ਸੀ, ਜਿਸ ਵਿਚ 20 ਭਾਰਤੀ ਫੌਜੀ ਸ਼ਹੀਦ ਹੋਏ ਸਨ। ਭਾਰਤ ਨੇ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਦੇਖ ਕੇ ਲਗਾਈ ਹੈ। ਚੀਨ ਵੱਲੋਂ ਵੀ ਇਸ ਪਾਬੰਦੀ ਦੀ ਅਲੋਚਨਾ ਕੀਤੀ ਗਈ ਸੀ। ਫਿਰ ਭਾਰਤ ਨੇ ਸਾਰੀਆਂ ਪ੍ਰਭਾਵਿਤ ਕੰਪਨੀਆਂ ਤੋਂ ਲਿਖਤੀ ਜਵਾਬ ਮੰਗੇ ਕਿ ਉਨ੍ਹਾਂ ਨੇ ਸਮੱਗਰੀ ਨੂੰ ਸੈਂਸਰ ਕੀਤਾ ਸੀ ਜਾਂ ਕਿਸੇ ਵਿਦੇਸ਼ੀ ਸਰਕਾਰ ਲਈ ਕੰਮ ਕਰਦੇ ਸਨ।

ਇਹ ਵੀ ਪੜ੍ਹੋ- SBI ਦਾ EZ Pay ਕਾਰਡ : ਖਾਤਾ ਖੁੱਲ੍ਹਵਾਏ ਬਿਨਾਂ ਮਿਲਦੀਆਂ ਹਨ ਇਹ ਵਿਸ਼ੇਸ਼ ਸਹੂਲਤਾਂ

20 ਜੁਲਾਈ ਦੀ ਅਦਾਲਤ ਵਿਚ ਦਾਇਰ ਕੀਤੀ ਅਲੀਬਾਬਾ ਦੀ ਯੂਸੀ ਵੈੱਬ ਦੇ ਸਾਬਕਾ ਕਰਮਚਾਰੀ ਪੁਸ਼ਪਿੰਦਰ ਸਿੰਘ ਪਰਮਾਰ ਨੇ ਦੋਸ਼ ਲਾਇਆ ਕਿ ਕੰਪਨੀ ਚੀਨ ਦੇ ਖ਼ਿਲਾਫ ਸਾਰੇ ਕੰਟੈਂਟ ਨੂੰ ਸੈਂਸਰ ਕਰਦੀ ਸੀ ਅਤੇ ਇਸ ਦੇ ਯੂਸੀ ਬਰਾਊਜ਼ਰ ਅਤੇ ਯੂਸੀ ਨਿਊਜ਼ ਐਪ ਫਰਜ਼ੀ ਨਿਊਜ਼ ਚਲਾਉਂਦੇ ਸਨ ਤਾਂ ਜੋ ਸਮਾਜਕ ਅਤੇ ਰਾਜਨੀਤਿਕ ਅਸਥਿਰਤਾ ਪੈਦਾ ਹੋਵੇ।

ਇਹ ਵੀ ਪੜ੍ਹੋ- ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਰੇਲਵੇ, ਹੋਵੇਗਾ ਖਰੀਦ ਪ੍ਰਕਿਰਿਆ ਵਿਚ ਵੱਡਾ ਬਦਲਾਅ

ਗੁਰੂਗ੍ਰਾਮ ਦੀ ਜ਼ਿਲ੍ਹਾ ਅਦਾਲਤ ਦੀ ਸਿਵਲ ਜੱਜ ਸੋਨੀਆ ਸ਼ੀਓਕਾਂਡ ਨੇ ਅਲੀਬਾਬਾ, ਜੈਕ ਮਾ ਅਤੇ ਦਰਜਨ ਦੇ ਕਰੀਬ ਲੋਕਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਹਨ। ਉਸਨੂੰ 29 ਜੁਲਾਈ ਤੱਕ ਅਦਾਲਤ ਵਿਚ ਆਉਣ ਜਾਂ ਆਪਣੇ ਵਕੀਲ ਨੂੰ ਅਦਾਲਤ ਵਿਚ ਭੇਜਣ ਲਈ ਕਿਹਾ ਗਿਆ ਹੈ। ਜੱਜ ਨੇ ਕੰਪਨੀ ਅਤੇ ਇਸ ਦੇ ਅਧਿਕਾਰੀਆਂ ਨੂੰ ਵੀ 30 ਦਿਨਾਂ ਦੇ ਅੰਦਰ-ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਹੈ।


ਇਹ ਵੀ ਪੜ੍ਹੋ- ਯਾਤਰਾ ਦੀ ਹੈ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਰੇਲਵੇ ਨੇ ਇਨ੍ਹਾਂ ਗੱਡੀਆਂ ਨੂੰ ਕੀਤਾ ਰੱਦ


Harinder Kaur

Content Editor

Related News