ਸਿੱਧੀ ਟੱਕਰ ਤੋਂ ਬਚੇ 2 ਜਹਾਜ਼, ਮਹਿਲਾ ਪਾਇਲਟ ਦੀ ਸਮਝਦਾਰੀ ਨਾਲ 300 ਯਾਤਰੀ ਬਚੇ
Thursday, Aug 24, 2023 - 10:34 AM (IST)
ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਇਕ ਮਹਿਲਾ ਪਾਇਲਟ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ ਏਅਰ ਟ੍ਰੈਫਿਕ ਕੰਟਰੋਲਰ ਦੀ ਗਲਤੀ ਨਾਲ ਵਿਸਤਾਰਾ ਦੇ 2 ਹਵਾਈ ਜਹਾਜ਼ ਇਕੋ ਹੀ ਰਨ-ਵੇਅ 'ਤੇ ਆ ਗਏ। ਹਾਲਾਂਕਿ ਮਹਿਲਾ ਪਾਇਲਟ ਨੇ ਸਮਝਦਾਰੀ ਵਿਖਾਉਂਦੇ ਹੋਏ ਆਪਣਾ ਜਹਾਜ਼ ਰੋਕ ਲਿਆ। ਇਸ ਨਾਲ ਦੋਵੇਂ ਜਹਾਜ਼ ਟਕਰਾਉਣ ਤੋਂ ਬਚ ਗਏ। ਦੋਹਾਂ ਜਹਾਜ਼ਾਂ 'ਚ ਕੁੱਲ 300 ਯਾਤਰੀ ਸਵਾਰ ਸਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ) ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ ਜ਼ਿੰਮੇਵਾਰ ਏਅਰ ਟ੍ਰੈਫਿਕ ਕੰਟਰੋਲਰ ਨੂੰ ਵੀ ਕੰਮ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- Chandrayaan-3: 15 ਸਾਲਾਂ 'ਚ ਤੀਜਾ 'ਮਿਸ਼ਨ ਮੂਨ', ਚੰਨ ਨੂੰ ਵੀ ਹੋ ਗਿਆ ਇਸਰੋ ਨਾਲ ਲਗਾਵ
ਸਿਵਲ ਏਵੀਏਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਸਤਾਰਾ ਦੀ ਫਲਾਈਟ ਵੀ.ਟੀ.ਆਈ. 926 ਅਹਿਮਦਾਬਾਦ ਤੋਂ ਦਿੱਲੀ ਆਈ ਸੀ। ਇਹ ਫਲਾਈਟ ਰਨ-ਵੇਅ 29- ਐੱਲ. ’ਤੇ ਉੱਤਰੀ ਤੇ ਏਅਰ ਟ੍ਰੈਫਿਕ ਕੰਟਰੋਲਰ ਵਲੋਂ ਉਸ ਨੂੰ ਰਨਵੇ 29- ਆਰ ਤੋਂ ਹੁੰਦੇ ਹੋਏ ਪਾਰਕਿੰਗ ਜਾਣ ਦਾ ਸਿਗਨਲ ਦਿੱਤਾ ਸੀ। ਉਸੇ ਸਮੇਂ ਏਅਰ ਟ੍ਰੈਫਿਕ ਕੰਟਰੋਲਰ ਨੇ ਰਨਵੇਅ 29 ਆਰ. ਤੋਂ ਵਿਸਤਾਰਾ ਦੇ ਇਕ ਹੋਰ ਜਹਾਜ਼ ਵੀ. ਟੀ. ਆਈ. 725 ਨੂੰ ਵੀ ਉਡਾਣ ਭਰਨ ਦੀ ਇਜਾਜ਼ਤ ਦਿੱਤੀ। ਦੋਵੇਂ ਜਹਾਜ਼ ਇਕੋ ਰਨ-ਵੇਅ 'ਤੇ ਆ ਗਏ। ਜਹਾਜ਼ ਉਡਾਣ ਭਰਨ ਵਾਲਾ ਸੀ ਕਿ ਪਾਇਲਟ ਦੀ ਉਸ 'ਤੇ ਨਜ਼ਰ ਪਈ। ਉਨ੍ਹਾਂ ਨੇ ਤੁਰੰਤ ਏ. ਟੀ. ਸੀ. ਨੂੰ ਅਲਰਟ ਕੀਤਾ। ਉਦੋਂ ਉਸ ਨੇ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕਿਆ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਜਦੋਂ ਏਟੀਸੀ ਅਧਿਕਾਰੀ ਨੇ ਦਿੱਲੀ-ਬਾਗਡੋਗਰਾ ਫਲਾਈਟ ਨੂੰ ਰੋਕਿਆ ਤਾਂ ਦੋਵਾਂ ਜਹਾਜ਼ਾਂ ਦੀ ਦੂਰੀ ਸਿਰਫ਼ 1.8 ਕਿਲੋਮੀਟਰ ਸੀ। ਜੇਕਰ ਥੋੜ੍ਹੀ ਜਿਹੀ ਦੇਰੀ ਹੁੰਦੀ ਤਾਂ ਦੋਵਾਂ ਜਹਾਜ਼ਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਸਕਦੀ ਸੀ। ਅਧਿਕਾਰੀ ਮੁਤਾਬਕ ਸਬੰਧਤ ਏਅਰ ਕੰਟਰੋਲਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ । ਰੈਗੂਲੇਟਰ ਇਸ ਘਟਨਾ ਦੀ ਜਾਂਚ ਕਰੇਗਾ। ਦੋਵਾਂ ਫਲਾਈਟਾਂ ’ਚ ਲਗਭਗ 300 ਯਾਤਰੀ ਸਵਾਰ ਸਨ। ਪਹਿਲੀ ਫਲਾਈਟ ਦੀ ਮਹਿਲਾ ਪਾਇਲਟ ਦੀ ਸਮਝਦਾਰੀ ਨਾਲ ਇਨ੍ਹਾਂ ਯਾਤਰੀਆਂ ਦੀ ਜਾਨ ਬਚੀ। ਓਧਰ ਏਅਰ ਪੋਰਟ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਉਡਾਣ ਭਰ ਰਹੇ ਜਹਾਜ਼ ਨੂੰ ਸਹੀ ਸਮੇਂ 'ਤੇ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ- ਚੰਦਰਯਾਨ-3: ਤਾਮਿਲਨਾਡੂ ਦੇ ਪੁੱਤਾਂ ਨੇ ਹੀ ਨਹੀਂ, ਇੱਥੋਂ ਦੀ ਮਿੱਟੀ ਨੇ ਵੀ ਮਿਸ਼ਨ ਮੂਨ 'ਚ ਦਿੱਤਾ ਯੋਗਦਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8