ਹਿਮਾਚਲ ''ਚ 8 ਜ਼ਿਲਿਆਂ ''ਚ ਭਾਰੀ ਬਾਰਿਸ਼ ਦੀ ਚਿਤਾਵਨੀ, ਅਲਰਟ ਜਾਰੀ

Thursday, Jul 11, 2019 - 02:58 PM (IST)

ਹਿਮਾਚਲ ''ਚ 8 ਜ਼ਿਲਿਆਂ ''ਚ ਭਾਰੀ ਬਾਰਿਸ਼ ਦੀ ਚਿਤਾਵਨੀ, ਅਲਰਟ ਜਾਰੀ

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਬਿਲਾਸਪੁਰ , ਹਮੀਰਪੁਰ, ਮੰਡੀ, ਊਨਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਕੇਂਦਰ ਸ਼ਿਮਲਾ ਨੇ ਪੂਰੇ ਸੂਬੇ 'ਚ ਓਰੇਂਜ ਅਲਰਟ ਜਾਰੀ ਕੀਤਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। 16 ਜੁਲਾਈ ਤੱਕ ਪੂਰੇ ਸੂਬੇ 'ਚ ਮੌਸਮ ਖਰਾਬ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। 

PunjabKesari

ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋਣ ਨਾਲ ਸੂਬੇ ਦੇ ਕਈ ਖੇਤਰਾਂ 'ਚ ਨਦੀਆਂ-ਨਾਲਿਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।


author

Iqbalkaur

Content Editor

Related News