''ਦਿਮਾਗ ਖਾਣ ਵਾਲੇ ਅਮੀਬਾ'' ਦਾ ਖੌਫ! ਕਿਵੇਂ ਫੈਲਦਾ ਹੈ ਇਹ ਇਨਫੈਕਸ਼ਨ? ਹੁਣ ਤੱਕ 5 ਮਰੇ
Monday, Sep 08, 2025 - 02:29 PM (IST)

ਵੈੱਬ ਡੈਸਕ : ਕੇਰਲ 'ਚ ਸੋਮਵਾਰ ਨੂੰ 'ਅਮੀਬਿਕ ਮੈਨਿਨਜੋਏਂਸੇਫਲਾਈਟਿਸ' ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਅਗਸਤ ਤੋਂ ਬਾਅਦ ਰਾਜ 'ਚ ਇਸ ਦੁਰਲੱਭ ਤੇ ਘਾਤਕ ਦਿਮਾਗੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ।
ਸ਼ਨੀਵਾਰ ਨੂੰ ਹੋਈ ਸੀ ਇੱਕ 45 ਸਾਲਾ ਵਿਅਕਤੀ ਦੀ ਮੌਤ
ਸਿਹਤ ਅਧਿਕਾਰੀਆਂ ਦੇ ਅਨੁਸਾਰ, ਮਲੱਪੁਰਮ ਜ਼ਿਲ੍ਹੇ ਦੇ ਵਾਂਦੂਰ ਦੀ ਇੱਕ 54 ਸਾਲਾ ਔਰਤ ਨੂੰ ਇਲਾਜ ਲਈ ਕੋਜ਼ੀਕੋਡ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਸੋਮਵਾਰ ਨੂੰ ਮੌਤ ਹੋ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਵਾਇਨਾਡ ਜ਼ਿਲ੍ਹੇ ਦੇ ਸੁਲਤਾਨ ਬਾਥੇਰੀ ਦੇ ਇੱਕ 45 ਸਾਲਾ ਵਿਅਕਤੀ ਦੀ ਵੀ ਇਸੇ ਲਾਗ ਨਾਲ ਮੌਤ ਹੋ ਗਈ ਸੀ।
ਪਿਛਲੇ ਮਹੀਨੇ 3 ਲੋਕਾਂ ਦੀ ਮੌਤ
ਅਗਸਤ ਦੇ ਮਹੀਨੇ 'ਚ ਇਸ ਬਿਮਾਰੀ ਨਾਲ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਲਾਗ ਦੇ ਲੱਛਣਾਂ ਨਾਲ ਕੋਜ਼ੀਕੋਡ ਮੈਡੀਕਲ ਕਾਲਜ ਹਸਪਤਾਲ 'ਚ ਕਈ ਹੋਰ ਅਜੇ ਵੀ ਇਲਾਜ ਅਧੀਨ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੇਰਲ ਸਿਹਤ ਵਿਭਾਗ ਨੇ ਹਾਲ ਹੀ ਵਿੱਚ ਅਮੀਬਿਕ ਮੈਨਿਨਜੋਏਂਸੇਫਲਾਈਟਿਸ ਦੇ ਇਲਾਜ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਲਾਗ ਕਿਵੇਂ ਫੈਲਦੀ ਹੈ?
ਇਹ ਇਨਫੈਕਸ਼ਨ ਆਮ ਤੌਰ 'ਤੇ ਦੂਸ਼ਿਤ ਪਾਣੀ 'ਚ ਮੌਜੂਦ ਇੱਕ-ਸੈੱਲ ਵਾਲੇ ਜੀਵ, ਅਮੀਬਾ ਦੇ ਸੰਪਰਕ ਰਾਹੀਂ ਫੈਲਦੀ ਹੈ। ਸਿਹਤ ਅਧਿਕਾਰੀਆਂ ਦੇ ਅਨੁਸਾਰ, ਇਸ ਸਾਲ ਕੇਰਲ ਵਿੱਚ ਹੁਣ ਤੱਕ ਕੁੱਲ 42 ਮਾਮਲੇ ਸਾਹਮਣੇ ਆਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e