ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ 704 ਗ੍ਰਾਮ ਪੰਚਾਇਤਾਂ ਨੇ ਪ੍ਰਸਤਾਵ ਕੀਤਾ ਪਾਸ

01/16/2020 5:50:57 PM

ਹਰਿਆਣਾ— ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਰਾਜ 'ਚ 700 ਤੋਂ ਵਧ ਗ੍ਰਾਮ ਪੰਚਾਇਤਾਂ ਨੇ ਪਿੰਡਾਂ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਅਗਲੇ ਵਿੱਤ ਸਾਲ ਤੋਂ ਬੰਦ ਕਰਨ ਲਈ ਪ੍ਰਸਤਾਵ ਪਾਸ ਕੀਤਾ ਹੈ। ਚੌਟਾਲਾ ਨੇ ਟਵਿੱਟਰ 'ਤੇ ਦੱਸਿਆ ਕਿ ਹਰਿਆਣਾ ਦੇ 22 ਜ਼ਿਲਿਆਂ 'ਚੋਂ ਰਾਜ ਆਬਕਾਰੀ ਅਤੇ ਟੈਕਸ ਵਿਭਾਗ ਨੂੰ ਸਭ ਤੋਂ ਵਧ 122 ਪ੍ਰਸਤਾਵ ਭਿਵਾਨੀ ਜ਼ਿਲੇ ਤੋਂ ਮਿਲੇ। ਚੌਟਾਲਾ ਕੋਲ ਆਬਕਾਰੀ ਅਤੇ ਟੈਕਸ ਦਾ ਵੀ ਚਾਰਜ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਹਰਿਆਣਾ 'ਚ 704 ਗ੍ਰਾਮ ਪੰਚਾਇਤਾਂ ਨੇ ਸੰਬੰਧਤ ਪਿੰਡਾਂ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਪ੍ਰਸਤਾਵ ਪਾਸ ਕੀਤਾ।''

PunjabKesariਮੇਵਾਤ ਅਤੇ ਰੋਹਤਕ 'ਚ ਕੋਈ ਪ੍ਰਸਤਾਵ ਪਾਸ ਨਹੀਂ ਹੋਇਆ
ਜੀਂਦ ਜ਼ਿਲੇ 'ਚ 90 ਗ੍ਰਾਮ ਪੰਚਾਇਤ, ਰੇਵਾੜੀ 'ਚ 85 ਗ੍ਰਾਮ ਪੰਚਾਇਤ, ਨਾਰਨੌਲ 'ਚ 69, ਕਰਨਾਲ 'ਚ 64, ਹਿਸਾਰ 'ਚ 56, ਪਾਨੀਪਤ 'ਚ 50, ਸੋਨੀਪਤ 'ਚ 37 ਗ੍ਰਾਮ ਪੰਚਾਇਤਾਂ ਨੇ ਪ੍ਰਸਤਾਵ ਪਾਸ ਕੀਤਾ। ਇਸ ਤੋਂ ਇਲਾਵਾ ਪਲਵਲ ਅਤੇ ਝੱਜਰ 'ਚ 34-34 ਅਤੇ ਫਤਿਹਾਬਾਦ 'ਚ 30, ਕੈਥਲ 'ਚ 27, ਗੁਰੂਗ੍ਰਾਮ 'ਚ 25, ਯਮੁਨਾਨਗਰ 'ਚ 20, ਅੰਬਾਲਾ ਅਤੇ ਸਿਰਸਾ 'ਚ 11-11, ਫਰੀਦਾਬਾਦ 'ਚ 8, ਕੁਰੂਕੁਸ਼ੇਤਰ 'ਚ 7 ਅਤੇ ਪੰਚਕੂਲਾ 'ਚ 3 ਗ੍ਰਾਮ ਪੰਚਾਇਤਾਂ ਨੇ ਪ੍ਰਸਤਾਵ ਪਾਸ ਕੀਤਾ ਹੈ। ਹਾਲਾਂਕਿ ਮੇਵਾਤ ਅਤੇ ਰੋਹਤਕ 'ਚ ਕੋਈ ਪ੍ਰਸਤਾਵ ਪਾਸ ਨਹੀਂ ਹੋਇਆ। 

ਪਿੰਡਾਂ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਮਨਜ਼ੂਰੀ ਨਹੀਂ ਦੇਣਗੇ
ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪ੍ਰਸਤਾਵਾਂ ਦੇ ਨਾਲ ਹੀ ਹੁਣ ਰਾਜ 'ਚ ਸ਼ਰਾਬ ਦੀਆਂ ਦੁਕਾਨਾਂ 2020-2021 'ਚ 2500 ਤੋਂ ਘੱਟ ਹੋ ਕੇ 1800 ਰਹਿ ਜਾਣਗੀਆਂ। ਪਿਛਲੇ ਸਾਲ ਹਰਿਆਣਾ ਸਰਕਾਰ ਨੇ ਪੰਚਾਇਤਾਂ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੇ ਪਿੰਡ 'ਚ ਸ਼ਰਾਬ ਦੀ ਦੁਕਾਨ ਨਹੀਂ ਚਾਹੁੰਦੇ ਹਨ ਤਾਂ ਇਕ ਪ੍ਰਸਤਾਵ ਪਾਸ ਕਰਨ ਅਤੇ ਇਸ ਨੂੰ ਰਾਜ ਆਬਕਾਰੀ ਨੀਤੀ 2020-2021 ਦੇ ਐਲਾਨ ਤੋਂ ਪਹਿਲਾਂ ਜਮ੍ਹਾ ਕਰੇ। ਵਿਧਾਨ ਸਭਾ ਚੋਣਾਂ ਦੌਰਾਨ ਚੌਟਾਲਾ ਨੀਤ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇ ਵਾਅਦਾ ਕੀਤਾ ਸੀ ਕਿ ਉਹ ਪਿੰਡਾਂ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਮਨਜ਼ੂਰੀ ਨਹੀਂ ਦੇਣਗੇ।


DIsha

Content Editor

Related News